ਗੁਰੂ ਨਾਨਕ ਦੇਵ ਹਸਪਤਾਲ ’ਚ ਕੁੱਤਿਆਂ ਅਤੇ ਚੂਹਿਆਂ ਵਲੋਂ ਨੋਚੀ ਅੱਧ-ਕੱਟੀ ਲਾਸ਼ ਬਰਾਮਦ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਅੱੱਧ - ਕੱਟੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਲਾਸ਼ ਦੀ ਇਕ ਲੱਤ ਨੂੰ ਕੁੱਤਿਆਂ ਅਤੇ ਚੂਹਿਆਂ ਨੇ ਬੁਰੀ ਤਰ੍ਹਾਂ ਨੋਚ ਰੱਖਿਆ ਸੀ। ਹਸਪਤਾਲ ਪ੍ਰਸ਼ਾਸਨ ਨੇ ਦਾਅਵਾ ਕੀਤਾ ਹੈ ਕਿ ਲਾਸ਼ ਕਿਸੇ ਬਾਹਰੀ ਵਿਅਕਤੀ ਦੀ ਹੈ ਅਤੇ ਹਸਪਤਾਲ ਨਾਲ ਸਬੰਧਤ ਕਿਸੇ ਮਰੀਜ਼ ਦੀ ਇਹ ਲਾਸ਼ ਨਹੀਂ ਹੈ।

ਜਾਣਕਾਰੀ ਅਨੁਸਾਰ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਦੇ ਪੁਰਾਣੇ ਦਫ਼ਤਰ ਦੇ ਹੇਠਾਂ ਬੇਸਮੈਂਟ ਬਣਾਈ ਗਈ। ਹਸਪਤਾਲ ਦੀ ਬੇਸਮੈਂਟ ਵਿਚ ਕਲਰਕਾਂ ਨੇ ਇੱਥੇ ਰਿਕਾਰਡ ਤਾਂ ਰੱਖਿਆ ਪਰ ਕਦੇ ਇੱਥੇੇ ਵੇਖਿਆ ਨਹੀਂ। ਹਸਪਤਾਲ ਦੇ ਇਕ ਕਰਮਚਾਰੀ ਨੂੰ ਪੁਰਾਣਾ ਰਿਕਾਰਡ ਚਾਹੀਦਾ ਸੀ। ਕਰਮਚਾਰੀ ਨੇ ਦਸਿਆ ਕਿ ਬੇਸਮੇਂਟ ਦੀਆਂ ਪੌੜੀਆਂ ਉਤਰਦੇ ਹੀ ਲਾਸ਼ ਪਈ ਸੀ। ਲਾਸ਼ ਦੀ ਇਕ ਲੱਤ ਨਹੀਂ ਸੀ , ਦੇਖੇ ਕੇ ਲੱਗ ਰਿਹਾ ਸੀ ਕਿ ਕੁੱਤੇ ਜਾਂ ਚੂਹਿਆਂ ਨੇ ਲੱਤ ਨੂੰ ਖਾ ਲਿਆ ਹੋਵੇ। ਲਾਸ਼ ਕਾਫ਼ੀ ਪੁਰਾਣੀ ਲੱਗ ਰਹੀ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।

More News

NRI Post
..
NRI Post
..
NRI Post
..