ਜੋਤੀਰਾਦਿੱਤਿਆ ਸਿੰਧੀਆ ਨੇ ਕਿਹਾ- 19 ਉਡਾਣਾਂ ’ਚ 3,726 ਭਾਰਤੀਆਂ ਦੀ ਹੋਵੇਗੀ ਵਤਨ ਵਾਪਸੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਯੂਕ੍ਰੇਨ ’ਤੇ ਜੰਗ ਦੇ 8ਵੇਂ ਦਿਨ ਰੂਸੀ ਹਮਲੇ ਹੋਰ ਤੇਜ਼ ਹੋ ਗਏ ਹਨ। ਯੂਕ੍ਰੇਨ ’ਚ ਹੁਣ ਤਕ ਵੱਡੀ ਗਿਣਤੀ ’ਚ ਲੋਕ ਮਾਰੇ ਗਏ ਹਨ। ਰੂਸ ਦੇ ਹਮਲੇ ’ਚ ਹੁਣ ਤਕ 752 ਆਮ ਲੋਕਾਂ ਦੀ ਮੌਤ ਹੋ ਗਈ ਹੈ। ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਕਿਹਾ ਕਿ ਭਾਰਤੀ ਹਵਾਈ ਫੌ਼ਜ, ਭਾਰਤੀ ਹਵਾਬਾਜ਼ੀ ਕੰਪਨੀਆਂ ਦੀਆਂ ਕੁੱਲ 19 ਉਡਾਣਾਂ 3,726 ਭਾਰਤੀਆਂ ਨੂੰ ਦੇਸ਼ ਵਾਪਸ ਲਿਆਏਗੀ।

ਸਿੰਧੀਆ ਨੇ ਟਵੀਟ ਕੀਤਾ, “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਨਿਰਦੇਸ਼ਾਂ ਹੇਠ ਪੂਰੀ ਸਮਰੱਥਾ ਨਾਲ, ਅਸੀਂ ਅੱਜ 3,726 ਲੋਕਾਂ ਨੂੰ ਵਾਪਸ ਲਿਆਵਾਂਗੇ।” ਯੂਕਰੇਨ ਦੇ ਗੁਆਂਢੀ ਦੇਸ਼ਾਂ ਜਿਵੇਂ ਹੰਗਰੀ ਅਤੇ ਪੋਲੈਂਡ ਰਾਹੀਂ ਘਰ ਲਿਆਇਆ ਜਾ ਰਿਹਾ ਹੈ।

More News

NRI Post
..
NRI Post
..
NRI Post
..