ਚੀਨ ਨੇ ਅਮਰੀਕਾ ਨਾਲ ਕੀਤੀ ਗੱਲਬਾਤ, ਕਿਹਾ-ਗੁੰਝਲਦਾਰ ਹੈ ਯੂਕਰੇਨ ਮਸਲਾ

by jaskamal

ਨਿਊਜ਼ ਡੈਸਕ : ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਕਿਸੇ ਵੀ ਅਜਿਹੇ ਕਦਮ ਦਾ ਵਿਰੋਧ ਕਰਦਾ ਹੈ ਜੋ ਯੂਕਰੇਨ 'ਚ ਚੱਲ ਰਹੇ ਫ਼ੌਜੀ ਸੰਘਰਸ਼ ਨੂੰ ਹੋਰ ਵਧਾ ਸਕਦਾ ਹੈ। ਵਾਂਗ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਸ਼ਨੀਵਾਰ ਨੂੰ ਫੋਨ 'ਤੇ ਹੋਈ ਗੱਲਬਾਤ 'ਚ ਕਿਹਾ ਕਿ ਯੂਕਰੇਨ ਮੁੱਦਾ ਗੁੰਝਲਦਾਰ ਹੈ, ਜੋ ਨਾ ਸਿਰਫ ਅੰਤਰਰਾਸ਼ਟਰੀ ਸਬੰਧਾਂ ਦੇ ਬੁਨਿਆਦੀ ਨਿਯਮਾਂ ਨਾਲ ਜੁੜਿਆ ਹੋਇਆ ਹੈ, ਸਗੋਂ ਵੱਖ-ਵੱਖ ਪੱਖਾਂ ਦੇ ਸੁਰੱਖਿਆ ਹਿੱਤਾਂ ਨਾਲ ਵੀ ਨੇੜਿਓਂ ਜੁੜਿਆ ਹੋਇਆ ਹੈ। ਉਨ੍ਹਾਂ ਨੇ ਅਮਰੀਕਾ ਨੂੰ ਮੌਜੂਦਾ ਸੰਕਟ ਦੇ ਹੱਲ 'ਤੇ ਧਿਆਨ ਕੇਂਦਰਿਤ ਕਰਨ ਦੇ ਨਾਲ-ਨਾਲ ਖੇਤਰ 'ਚ ਲੰਬੇ ਸਮੇਂ ਦੀ ਸਥਿਰਤਾ ਬਣਾਈ ਰੱਖਣ ਦੀ ਅਪੀਲ ਵੀ ਕੀਤੀ। 

ਇਕ ਨਿੱਜੀ ਨਿਊਜ਼ ਏਜੰਸੀ ਨੇ ਵਾਂਗ ਦੇ ਹਵਾਲੇ ਨਾਲ ਕਿਹਾ ਕਿ ਚੀਨ ਨੂੰ ਉਮੀਦ ਹੈ ਕਿ ਯੂਕਰੇਨ 'ਚ ਚੱਲ ਰਿਹਾ ਯੁੱਧ ਜਲਦੀ ਹੀ ਰੁਕ ਜਾਵੇਗਾ, ਮੌਜੂਦਾ ਸਥਿਤੀ ਬਿਹਤਰ ਹੋ ਜਾਵੇਗੀ। ਨਾਗਰਿਕਾਂ ਤੇ ਉਨ੍ਹਾਂ ਦੀ ਜਾਇਦਾਦ ਦੀ ਸੁਰੱਖਿਆ ਦੀ ਗਾਰੰਟੀ ਦੇ ਨਾਲ, ਉੱਥੇ ਪੈਦਾ ਹੋਏ ਮਨੁੱਖੀ ਸੰਕਟ ਨੂੰ ਖ਼ਤਮ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਯੂਕ੍ਰੇਨ ਵਿਵਾਦ ਦਾ ਹੱਲ ਗੱਲਬਾਤ ਅਤੇ ਆਪਸੀ ਸਮਝੌਤੇ ਰਾਹੀਂ ਹੀ ਸੰਭਵ ਹੋਵੇਗਾ।

More News

NRI Post
..
NRI Post
..
NRI Post
..