ਰੂਸ ਨੇ ਯੂਕਰੇਨ ਅੱਗੇ ਰੱਖਿਆ ਪ੍ਰਸਤਾਵ, ਸ਼ਰਤਾਂ ਮੰਨਣ ‘ਤੇ ਖਤਮ ਹੋਵੇਗਾ ਯੁੱਧ!

by jaskamal

ਨਿਊਜ਼ ਡੈਸਕ : ਯੂਕਰੇਨ 'ਚ ਚੱਲ ਰਹੇ ਹਮਲਿਆਂ ਨੂੰ ਰੋਕਣ ਲਈ ਰੂਸ ਨੇ ਚਾਰ ਸ਼ਰਤਾਂ ਰੱਖੀਆਂ ਹਨ। ਇਸ ਦੇ ਨਾਲ ਹੀ ਮਾਸਕੋ ਨੇ ਕਿਹਾ ਹੈ ਕਿ ਜੇਕਰ ਕੀਵ ਇਨ੍ਹਾਂ ਸ਼ਰਤਾਂ ਨੂੰ ਮੰਨ ਲੈਂਦਾ ਹੈ ਤਾਂ ਫੌਜੀ ਕਾਰਵਾਈ ਜਲਦੀ ਹੀ ਰੋਕ ਦਿੱਤੀ ਜਾਵੇਗੀ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਐਲਾਨ ਤੋਂ ਬਾਅਦ 24 ਫਰਵਰੀ ਨੂੰ ਸ਼ੁਰੂ ਹੋਈ ਜੰਗ ਨੂੰ 12 ਦਿਨ ਬੀਤ ਚੁੱਕੇ ਹਨ ਪਰ ਦੋਵੇਂ ਦੇਸ਼ ਹਾਲੇ ਤੱਕ ਕਿਸੇ ਠੋਸ ਮੁੱਦੇ 'ਤੇ ਸਮਝੌਤੇ 'ਤੇ ਨਹੀਂ ਪਹੁੰਚ ਸਕੇ ਹਨ। ਰੂਸ ਅਤੇ ਯੂਕਰੇਨ ਵਿਚਾਲੇ ਤੀਜੇ ਦੌਰ ਦੀ ਗੱਲਬਾਤ ਸੋਮਵਾਰ ਨੂੰ ਹੋਈ ਪਰ ਇਸ ਦਾ ਵੀ ਕੋਈ ਨਤੀਜਾ ਨਹੀਂ ਨਿਕਲਿਆ।

ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ ਕਿ ਮਾਸਕੋ ਨੇ ਮੰਗ ਕੀਤੀ ਕਿ ਯੂਕਰੇਨ ਫੌਜੀ ਕਾਰਵਾਈ ਬੰਦ ਕਰੇ, ਸੰਵਿਧਾਨ 'ਚ ਸੋਧ ਕਰੇ, ਕ੍ਰੀਮੀਆ ਨੂੰ ਰੂਸੀ ਖੇਤਰ ਵਜੋਂ ਮਾਨਤਾ ਦੇਵੇ ਅਤੇ ਡੋਨੇਟਸਕ ਅਤੇ ਲੁਗਾਂਸਕ ਨੂੰ ਸੁਤੰਤਰ ਰਾਜਾਂ ਵਜੋਂ ਮਾਨਤਾ ਦੇਵੇ। ਖਾਸ ਗੱਲ ਇਹ ਹੈ ਕਿ 24 ਫਰਵਰੀ ਤੋਂ ਬਾਅਦ ਪਹਿਲੀ ਵਾਰ ਰੂਸ ਵੱਲੋਂ ਅਜਿਹਾ ਜ਼ਬਰਦਸਤ ਬਿਆਨ ਜਾਰੀ ਕੀਤਾ ਗਿਆ ਹੈ। ਰਾਇਟਰਜ਼ ਨਾਲ ਗੱਲ ਕਰਦੇ ਹੋਏ, ਪੇਸਕੋਵ ਨੇ ਕਿਹਾ ਕਿ ਯੂਕਰੇਨ ਸ਼ਰਤਾਂ ਤੋਂ ਜਾਣੂ ਸੀ "ਅਤੇ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਇਹ ਸਭ ਇੱਕ ਪਲ 'ਚ ਬੰਦ ਹੋ ਸਕਦਾ ਹੈ"।