ਅਮਰੀਕੀ ‘ਚ ਚੋਰੀ ਕਰਕੇ ਭੱਜ ਰਹੇ ਚੋਰਾਂ ਨੇ ਕਾਰ ਹੇਠਾਂ ਭਾਰਤੀ ਡਾਕਟਰ ਨੂੰ ਕੁਚਲਿਆਂ, ਹੋਈ ਮੌਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰਤੀ ਮੂਲ ਦੇ ਡਾਕਟਰ ਦੀ ਕਾਰ ਚੋਰੀ ਕਰਕੇ ਭੱਜ ਰਹੇ ਚੋਰਾਂ ਨੇ ਉਸੇ ਕਾਰ ਹੇਠਾਂ ਕੁਚਲ ਕੇ ਉਨ੍ਹਾਂ ਨੂੰ ਮਾਰ ਦਿੱਤਾ। ਜਾਣਕਾਰੀ ਅਨੁਸਾਰ ਡਾਕਟਰ ਦੀ ਮੌਤ ਦੀ ਇਹ ਪੂਰੀ ਘਟਨਾ ਉਨ੍ਹਾਂ ਦੀ ਪ੍ਰੇਮਿਕਾ ਦੇ ਸਾਹਮਣੇ ਵਾਪਰੀ।

ਸਿਲਵਰ ਸਪਰਿੰਗ ਮੈਰੀਲੈਂਡ ਦੇ ਰਹਿਣ ਵਾਲੇ ਡਾਕਟਰ ਰਾਕੇਸ਼ 'ਰਿਕ' ਪਟੇਲ ਆਪਣੀ ਪ੍ਰੇਮਿਕਾ ਨੂੰ ਕੁਝ ਸਾਮਾਨ ਦੇਣ ਲਈ ਆਪਣੀ ਮਰਸੀਡੀਜ਼ ਤੋਂ ਬਾਹਰ ਨਿਕਲੇ ਸਨ। ਇਸ ਦੌਰਾਨ ਕਾਰ ਚੋਰ ਉਨ੍ਹਾਂ ਦੀ ਕਾਰ ਲੈ ਕੇ ਭੱਜਣ ਲੱਗੇ। ਰਾਕੇਸ਼ ਵੀ ਉਨ੍ਹਾਂ ਦੇ ਪਿੱਛੇ ਭੱਜੇ ਅਤੇ ਆਪਣੀ ਕਾਰ ਅੱਗੇ ਡਿੱਗ ਗਏ।

ਵਾਹਨ ਚੋਰ ਨਹੀਂ ਰੁਕੇ ਅਤੇ ਰਾਕੇਸ਼ ਨੂੰ ਕੁਚਲ ਕੇ ਭੱਜ ਗਏ। ਉਥੇ ਮੌਜੂਦ ਰਾਕੇਸ਼ ਦੀ ਪ੍ਰੇਮਿਕਾ ਨੇ ਇਹ ਸਭ ਕੁੱਝ ਦੇਖਿਆ। ਰਾਕੇਸ਼ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਬਹੁਤ ਹੀ ਕੋਮਲ ਅਤੇ ਸਮਾਜਕ ਸੀ। ਉਨ੍ਹਾਂ ਕਿਹਾ, “ਬਿਨਾਂ ਕਾਰਨ ਹੀ ਉਸ ਦੀ ਜਾਨ ਲੈ ਲਈ ਗਈ। ਪੁਲਿਸ ਨੇ ਚੋਰਾਂ ਦੀ ਗ੍ਰਿਫ਼ਤਾਰੀ ਲਈ 25,000 ਡਾਲਰ ਇਨਾਮ ਦਾ ਐਲਾਨ ਕੀਤਾ ਹੈ।

More News

NRI Post
..
NRI Post
..
NRI Post
..