BMW ਨੇ ਦੁਨੀਆ ਭਰ ‘ਚ ਵੇਚੀਆਂ ਗਈਆਂ 10 ਲੱਖ ਤੋਂ ਵੱਧ ਕਾਰਾਂ ਮੰਗਵਾਈਆਂ ਵਾਪਸ, ਅੱਗ ਲੱਗਣ ਦਾ ਸੀ ਖਤਰਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬੀ. ਐੱਮ. ਡਬਲਯੂ ਨੇ ਦੁਨੀਆ ਭਰ 'ਚ ਵੇਚੀਆਂ ਗਈਆਂ 10 ਲੱਖ ਤੋਂ ਵੱਧ ਕਾਰਾਂ ਨੂੰ ਵਾਪਸ ਮੰਗਵਾਇਆ ਹੈ। BMW ਦੇ ਬੁਲਾਰੇ ਨੇ ਦੱਸਿਆ ਕਿ ਅਮਰੀਕਾ ਕਰੀਬ 9.17 ਲੱਖ ਜੋੜਨ ਅਤੇ ਐੱਸ. ਯੂ. ਵੀ ਨੂੰ ਰੀਕਾਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੈਨੇਡਾ 'ਚ 95,00 ਅਤੇ ਸਾਊਥ ਕੋਰੀਆ 'ਚ 18000 ਕੱਚਾ ਨੂੰ ਰੀਕਾਲ ਕੀਤਾ ਗਿਆ ਹੈ।

ਯੂ. ਐੱਸ. ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਮੁਤਾਬਕ ਕਾਰਾਂ 'ਚ ਪਾਜ਼ੇਟਿਵ ਕੈਕਕੇਸ ਵੈਂਟੀਲੇਸ਼ਨ ਵਾਲਵ ਹੀਟਰ 'ਚ ਇਲੈਕਟ੍ਰਿਕ ਸ਼ਾਰਟ ਦੀ ਸ਼ਿਕਾਇਤ ਆ ਰਹੀ ਸੀ। ਇਹ ਕਮੀ ਕਾਰ ਨੂੰ ਚਲਾਉਂਦੇ ਸਮੇਂ ਅਤੇ ਪਾਰਕਿੰਗ ਦੇ ਸਮੇਂ ਵੀ ਆ ਰਹੀ ਸੀ। ਇਸ ਨਾਲ ਕਾਰ ਓਵਰਹੀਟਿੰਗ ਦਾ ਸ਼ਿਕਾਰ ਹੋ ਰਹੀ ਸੀ, ਜਿਸ ਨਾਲ ਕਾਰ 'ਚ ਅੱਗ ਲੱਗਣ ਦਾ ਖਤਰਾ ਸੀ।

ਜਾਣਕਾਰੀ ਅਨੁਸਾਰ ਯੂਕ੍ਰੇਨ 'ਤੇ ਰੂਸ ਦੇ ਹਮਲੇ ਕਾਰਨ ਸਪਲਾਈ ਚੇਨ ਦੀਆਂ ਚਿੰਤਾਵਾਂ ਕਾਰਨ ਇਸ ਹਫਤੇ ਦੇ ਸ਼ੁਰੂ 'ਚ ਉਤਪਾਦਨ ਨੂੰ ਰੱਦ ਕਰਨ ਤੋਂ ਬਾਅਦ ਬੀ. ਐੱਮ. ਡਬਲਯੂ. ਅਗਲੇ ਹਫਤੇ ਆਪਣੇ ਮਿਊਨਿਖ ਅਤੇ ਡਿਗੋਲਫਿੰਗ ਕਾਰਖਾਨਿਆਂ 'ਚ ਹੌਲੀ-ਹੌਲੀ ਉਤਪਾਦਨ ਮੁੜ ਸ਼ੁਰੂ ਕਰੇਗੀ।