7 ਮਾਰਚ, ਸਿਮਰਨ ਕੌਰ- (NRI MEDIA) :
ਮੀਡਿਆ ਡੈਸਕ (ਸਿਮਰਨ ਕੌਰ) : ਚੀਨ ਨੇ ਐਲਾਨ ਕੀਤਾ ਹੈ ਕਿ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਪਾਕ 'ਚ ਵਧਦੇ ਤਣਾਅ ਨੂੰ ਲੈਕੇ ਚਰਚਾ ਕਰਨ ਲਈ ਓਹਨਾ ਦੇ ਵਿਦੇਸ਼ ਉਪ ਮੰਤਰੀ ਕੋਂਗ ਸ਼ੁਆਨੀਉ ਇਸਲਾਮਾਬਾਦ 'ਚ ਪੁਸ਼ਟੀ ਲਈ ਗਏ ਹਨ | ਚੀਨ ਨੇ ਪਾਕਸਿਤਾਨ ਦੇ ਸਹਿਯੋਗ 'ਚ ਸ਼ਾਂਤੀ ਦਾ ਮਾਹੌਲ ਬਣਾਏ ਰੱਖਣ ਦੀ ਅਪੀਲ ਕੀਤੀ ਹੈ | ਚੀਨ ਦੇ ਵਿਦੇਸ਼ ਮੰਤਰਾਲੇ ਲੁ ਕੰਗ ਨੇ ਕਿਹਾ ਕਿ ਵਿਦੇਸ਼ੀ ਉਪ ਮੰਤਰੀ ਕੋਂਗ ਦੀ ਇਸਲਾਮਾਬਾਦ ਯਾਤਰਾ ਦਾ ਮਕਸਦ ਭਾਰਤ ਪਾਕਿਸਤਾਨ ਨਾਲ ਜੁੜੇ ਹਾਲਾਤਾਂ ਨੂੰ ਲੈਕੇ ਪਾਕਿਸਤਾਨ ਨਾਲ ਬੈਠਕ ਕਰਨਾ ਹੈ |ਓਹਨਾ ਕਿਹਾ ਕਿ ਸਾਨੂ ਉਮੀਦ ਹੈ ਕਿ ਜਲਦ ਹੀ ਭਾਰਤ ਪਾਕ ਵਿਚਾਲੇ ਦੋਸਤੀ ਹੋ ਜਾਵੇਗੀ |

ਜ਼ਿਕਰਯੋਗ ਹੈ ਕਿ 26 ਫਰਵਰੀ ਨੂੰ ਹੋਏ ਪਲਵਾਮਾ ਅੱਤਵਾਦੀ ਹਮਲੇ 'ਚ 40 ਜਵਾਨ ਸ਼ਹੀਦ ਹੋਏ ਸਨ ਜਿਸ ਤੋਂ ਬਾਅਦ ਭਾਰਤ ਪਾਕ ਵਿਚਾਲੇ ਤਣਾਅ ਕਾਫ਼ੀ ਵੱਧ ਚੁਕਾ ਹੈ | ਓਥੇ ਹੀ ਬਹਾਰਤ ਨੇ ਵੀ ਇਸ ਹਮਲੇ ਦਾ ਬਦਲਾ ਲੈਣ ਲਈ ਅੱਤਵਾਦੀ ਜੈਸ਼ ਏ ਮੁਹੰਮਦ ਦੇ ਆਤੰਕੀ ਠਿਕਾਣਿਆਂ 'ਤੇ ਏਅਰ ਸਟ੍ਰਾਈਕ ਕਰਕੇ ਉਡਾ ਦਿੱਤਾ ਸੀ |

ਇਸ ਤੋਂ ਅਗਲੇ ਦਿਨ ਪਾਕਿਸਤਾਨ ਨੇ ਜਵਾਬੀ ਕਾਰਵਾਈ ਹਮਲੇ 'ਚ ਭਾਰਤ ਦੇ ਮਿਗ-21 ਹਵਾਈ ਜਹਾਜ਼ ਨੂੰ ਸੁੱਟ ਦਿੱਤਾ ਅਤੇ ਜਹਾਜ਼ ਦੇ ਪਾਇਲਟ ਅਭਿਨੰਦਨ ਨੂੰ ਹਿਰਾਸਤ 'ਚ ਲੈ ਲਿਆ ਸੀ | ਦੱਸ ਦਈਏ ਕਿ ਪਾਕਿਸਤਾਨ ਨੇ ਸ਼ਾਂਤੀ ਬਣਾਏ ਰੱਖਣ ਦੀ ਪਹਿਲ ਕਰਦੇ ਹੋਏ ਬੀਤੇ ਸ਼ੁਕਰਵਾਰ ਨੂੰ ਪਾਇਲਟ ਅਭਿਨੰਦਨ ਨੂੰ ਭਾਰਤ ਨੂੰ ਸੌੰਪ ਦਿੱਤਾ ਹੈ | ਜ਼ਿਕਰਯੋਗ ਹੈ ਕਿ ਚੀਨ ਦੋਹਾਂ ਦੇਸ਼ਾਂ ਦੀ ਆਪਸੀ ਰੰਜਿਸ਼ ਨੂੰ ਖਤਮ ਕਰਨ 'ਚ ਇੱਕ ਅਹਿਮ ਭੂਮਿਕਾ ਨਿਭਾਏਗਾ |




