by jaskamal
ਨਿਊਜ਼ ਡੈਸਕ : ਉੱਤਰ-ਮੱਧ ਮਿਆਂਮਾਰ ਦੀ ਇਕ ਜੇਲ੍ਹ 'ਚੋਂ ਭੱਜਣ ਦੀ ਕੋਸ਼ਿਸ਼ ਕਰ ਰਹੇ 7 ਕੈਦੀ ਗੋਲੀਬਾਰੀ ਦੌਰਾਨ ਮਾਰੇ ਗਏ ਤੇ 12 ਹੋਰ ਜ਼ਖਮੀ ਹੋ ਗਏ। ਜੇਲ੍ਹ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਮਿਆਂਮਾਰ ਦੇ ਜੇਲ੍ਹ ਵਿਭਾਗ ਦੇ ਇਕ ਬੁਲਾਰੇ ਖਿਨ ਸ਼ਵੇ ਨੇ ਕਿਹਾ ਕਿ ਮੰਗਲਵਾਰ ਨੂੰ ਸਾਗਾਇੰਗ ਖੇਤਰ 'ਚ ਕਲਾਯ ਜੇਲ੍ਹ 'ਚ ਲਗਭਗ 50 ਕੈਦੀਆਂ ਨੇ ਤਿੰਨ ਸੁਰੱਖਿਆ ਗਾਰਡ ਨੂੰ ਬੰਧਕ ਬਣਾ ਕੇ ਭਜਾਉਣ ਦੀ ਕੋਸ਼ਿਸ਼ ਕੀਤੀ। ਇਸ ਜੇਲ੍ਹ 'ਚ ਲਗਭਗ 1000 ਕੈਦੀ ਹਨ। ਉਨ੍ਹਾਂ ਕਿਹਾ ਕਿ ਗੋਲੀਬਾਰੀ 'ਚ ਮਰਨ ਵਾਲਿਆਂ 'ਚ ਜੇਲ੍ਹ 'ਚੋਂ ਭੱਜਣ ਦੀ ਸਾਜਿਸ਼ ਰਚਣ ਦੀ ਅਗਵਾਈ ਕਰਨ ਵਾਲਾ ਇਕ ਕੈਦੀ ਸੀ।
More News
Jagjeet Kaur
Jagjeet Kaur