ਕੱਪੜਿਆਂ ਦੇ ਉੱਪਰੋਂ ਗੁਪਤ ਅੰਗ ਛੂਹਣਾ ਵੀ ਬਲਾਤਕਾਰ ਹੀ ਹੈ : ਹਾਈਕੋਰਟ

by jaskamal

ਨਿਊਜ਼ ਡੈਸਕ : ਦੇਸ਼ ਭਰ 'ਚ ਦਿਨੋਂ-ਦਿਨ ਬਲਾਤਕਾਰ ਦੇ ਮਾਮਲੇ ਵੱਧਦੇ ਜਾ ਰਹੇ ਹਨ। ਕਈ ਮਾਮਲੇ ਅਜਿਹੇ ਹਨ ਜਿੱਥੇ ਲੜਕੀ ਦੇ ਜਿਸਮ ਨੂੰ ਛੂਹ ਕੇ ਗਲਤ ਹਰਕਤ ਕੀਤੀਆ ਜਾਂਦੀਆ ਹਨ। ਮੇਘਾਲਿਆ ਹਾਈ ਕੋਰਟ ਨੇ ਇਕ ਮਾਮਲੇ ਦੀ ਸੁਣਵਾਈ ਦੌਰਾਨ ਬਲਾਤਕਾਰ ਦੀ ਵਿਆਖਿਆ ਕਰਦੇ ਹੋਏ ਕਿਹਾ ਹੈ ਕਿ ਕਪੱੜੇ ਪਾਏ ਹੋਣ ਦੇ ਬਾਵਜੂਦ ਵੀ ਜਦੋਂ ਕੋਈ ਗੁਪਤ ਅੰਗਾਂ ਨੂੰ ਛੂਹੇਗਾ ਉਹ ਬਲਾਤਕਾਰ ਹੀ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ 23 ਸਤੰਬਰ 2006 ਨੂੰ ਨਾਬਾਲਗ ਨਾਲ ਛੇੜਛਾੜ ਹੋਈ ਸੀ। ਪੀੜਤਾ ਵੱਲੋਂ 30 ਸਤੰਬਰ 2006 ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਤੋਂ ਬਾਅਦ 1 ਅਕਤੂਬਰ ਨੂੰ ਪੀੜਤਾ ਦਾ ਮੈਡੀਕਲ ਕਰਵਾਇਆ ਗਿਆ ਸੀ।

ਮੈਡੀਕਲ ਰਿਪੋਰਟ ਤੋਂ ਸਪੱਸ਼ਟ ਹੁੰਦਾ ਹੈ ਕਿ ਪੀੜਤਾ ਦੇ ਪ੍ਰਾਈਵੇਟ ਪਾਰਟ ਨੂੰ ਨੁਕਸਾਨ ਪਹੁੰਚਿਆ ਗਿਆ ਸੀ। ਡਾਕਟਰ ਨੇ ਵੀ ਮੰਨਿਆ ਕਿ ਪੀੜਤਾ ਨਾਲ ਬਲਾਤਕਾਰ ਹੋਇਆ ਸੀ ਅਤੇ ਉਹ ਮਾਨਸਿਕ ਸਦਮੇ 'ਚੋਂ ਲੰਘੀ ਸੀ। ਜਾਂਚ 'ਚ ਇਹ ਵੀ ਸਾਹਮਣੇ ਆਇਆ ਕਿ ਪੀੜਤਾ ਦੇ ਪ੍ਰਾਈਵੇਟ ਪਾਰਟ ਦਾ ਅੰਦਰੂਨੀ ਹਿੱਸਾ ਕਿਸੇ ਸਰੀਰਕ ਗਤੀਵਿਧੀ ਕਾਰਨ ਨਹੀਂ ਸਗੋਂ ਕਿਸੇ ਹੋਰ ਹਿੱਸੇ ਨੂੰ ਰਗੜਨ ਕਾਰਨ ਨੁਕਸਾਨਿਆ ਗਿਆ ਸੀ। ਸੈਸ਼ਨ ਕੋਰਟ ਨੇ ਵੀ ਬਲਾਤਕਾਰ ਦੇ ਮਾਮਲੇ 'ਚ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੱਤਾ ਸੀ, ਜਿਸ ਤੋਂ ਬਾਅਦ ਦੋਸ਼ੀ ਨੇ ਮੇਘਾਲਿਆ ਹਾਈ ਕੋਰਟ 'ਚ ਅਪੀਲ ਕੀਤੀ ਸੀ। ਮੁਲਜ਼ਮ ਦਾ ਤਰਕ ਸੀ ਕਿ ਜਦੋਂ ਉਸ ਨੇ ਪੀੜਤਾ ਦੇ ਕੱਪੜੇ ਹੀ ਨਹੀਂ ਉਤਾਰੇ ਤਾਂ ਫਿਰ ਇਹ ਬਲਾਤਕਾਰ ਕਿਵੇਂ ਹੋਇਆ। ਹਾਈਕੋਰਟ ਦਾ ਕਹਿਣਾ ਹੈ ਕਿ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 375 ਦੇ ਤਹਿਤ ਬਲਾਤਕਾਰ ਦੇ ਮਾਮਲਿਆਂ 'ਚ ਸਿਰਫ਼ ਪ੍ਰਵੇਸ਼ ਜ਼ਰੂਰੀ ਨਹੀਂ ਹੈ। ਆਈਪੀਸੀ ਦੀ ਧਾਰਾ 375 (ਬੀ) ਦੇ ਅਨੁਸਾਰ, ਕਿਸੇ ਵੀ ਔਰਤ ਦੇ ਗੁਪਤ ਅੰਗ 'ਚ ਪੁਰਸ਼ਾਂ ਦਾ ਪ੍ਰਵੇਸ਼ ਕਰਨਾ ਬਲਾਤਕਾਰ ਦੀ ਸ਼੍ਰੇਣੀ 'ਚ ਆਉਂਦਾ ਹੈ। ਅਜਿਹੇ 'ਚ ਭਾਵੇਂ ਘਟਨਾ ਦੇ ਸਮੇਂ ਪੀੜਤਾ ਨੇ ਅੰਡਰਗਾਰਮੈਂਟ ਪਾਇਆ ਹੋਇਆ ਸੀ, ਫਿਰ ਵੀ ਇਸ ਨੂੰ ਪੈਨੀਟ੍ਰੇਸ਼ਨ ਮੰਨਦੇ ਹੋਏ ਇਸ ਨੂੰ ਬਲਾਤਕਾਰ ਹੀ ਕਿਹਾ ਜਾਵੇਗਾ।