ਭਿਆਨਕ ਹਾਦਸਾ : ਬੱਸ ਪਲਟਣ ਨਾਲ 8 ਲੋਕਾਂ ਦੀ ਮੌਤ, 25 ਗੰਭੀਰ ਜ਼ਖਮੀ

by jaskamal

ਨਿਊਜ਼ ਡੈਸਕ : ਕਰਨਾਟਕ ਦੇ ਤੁਮਕੁਰ ਜ਼ਿਲ੍ਹੇ 'ਚ ਸ਼ਨੀਵਾਰ ਨੂੰ ਇਕ ਨਿੱਜੀ ਬੱਸ ਪਲਟ ਗਈ। ਇਸ ਹਾਦਸੇ 'ਚ 8 ਲੋਕਾਂ ਦੀ ਮੌਤ ਹੋ ਗਈ ਅਤੇ 25 ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਪੁਲਸ ਅਨੁਸਾਰ ਕਈ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਹ ਹਸਪਤਾਲ 'ਚ ਜੀਵਨ ਲਈ ਸੰਘਰਸ਼ ਕਰ ਰਹੇ ਹਨ। 

ਸ਼ੁਰੂਆਤੀ ਜਾਂਚ 'ਚ ਡਰਾਈਵਰ ਦੇ ਲਾਪਰਵਾਹੀ ਨਾਲ ਵਾਹਨ ਚਲਾਉਣ ਦੀ ਗੱਲ ਸਾਹਮਣੇ ਆਈ ਹੈ। ਜਿਸ ਕਾਰਨ ਇਹ ਹਾਦਸਾ ਹੋਇਆ। ਪੁਲਸ ਅਨੁਸਾਰ ਐੱਸ.ਵੀ.ਟੀ. ਟਰੈਵਲਜ਼ ਦੀ ਬੱਸ 'ਚ 60 ਤੋਂ ਵਧ ਯਾਤਰੀ ਸਵਾਰ ਸਨ। ਮ੍ਰਿਤਕਾਂ ਦੀਆਂ ਲਾਸ਼ਾਂ ਸੜਕ 'ਤੇ ਬਿਖਰੀਆਂ ਪਈਆਂ ਸਨ। 

More News

NRI Post
..
NRI Post
..
NRI Post
..