ਅਰਜਨਟੀਨਾ ਦੇ ਸਾਬਕਾ ਰਗਬੀ ਖਿਡਾਰੀ ਦਾ ਗੋਲੀ ਮਾਰ ਕੀਤਾ ਕਤਲ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਰਜਨਟੀਨਾ ਦੇ ਸਾਬਕਾ ਰਗਬੀ ਖਿਡਾਰੀ ਫੇਡੇਰਿਕੋ ਮਾਰਟਿਨ ਅਰਾਮਬੁਰੂ ਦਾ ਫਰਾਂਸ ਦੀ ਰਾਜਧਾਨੀ ਪੈਰਿਸ 'ਚ ਤੜਕੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹ 42 ਸਾਲਾਂ ਦੇ ਸਨ। ਅਰਾਮਬੁਰੂ ਨੇ 22 ਵਾਰ ਅਰਜਨਟੀਨਾ ਲਈ ਰਗਬੀ ਖੇਡੀ ਹੈ।

ਜਾਣਕਾਰੀ ਅਨੁਸਾਰ ਅਰਾਮਬੁਰੂ ਦੀ ਤੜਕੇ ਇਕ ਸਮੂਹ ਨਾਲ ਬਹਿਸ ਹੋਈ ਸੀ ਜਿਸ ਤੋਂ ਬਾਅਦ ਕਾਰ 'ਚ ਵਾਪਸ ਪਰਤੇ ਵਿਰੋਧੀਆਂ ਨੇ ਉਸ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ।

ਇੰਗਲੈਂਡ ਦੇ ਖ਼ਿਲਾਫ਼ ਫ਼ਰਾਂਸ ਦੇ ਸਿਕਸ ਨੇਸ਼ਨਸ ਦੇ ਫਾਈਨਲ ਤੋਂ ਪਹਿਲਾਂ ਅਰਾਮਬੁਰੂ ਨੂੰ ਸ਼ਰਧਾਂਜਲੀ ਦਿੱਤੀ ਗਈ। ਪੁਲਿਸ ਨੂੰ ਤਿੰਨ ਸ਼ੱਕੀ ਵਿਅਕਤੀਆਂ ਦੀ ਭਾਲ ਹੈ। ਪੁਲਿਸ ਨੇ ਕਾਤਲਾਂ ਨੂੰ ਛੇਤੀ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿਤਾ ਹੈ।

More News

NRI Post
..
NRI Post
..
NRI Post
..