Paytm ਕੰਪਨੀ ਨੂੰ ਵੱਡਾ ਝਟਕਾ: ਆਉਣ ਵਾਲੇ ਦਿਨਾਂ ‘ਚ ਪੇਟੀਐੱਮ ਦੇ ਸ਼ੇਅਰਾਂ ‘ਚ ਹੋਰ ਹੋ ਸਕਦੀ ਹੈ ਗਿਰਾਵਟ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : Paytm ਦੀ ਮੂਲ ਕੰਪਨੀ One 97 Communications ਦੇ ਸ਼ੇਅਰਾਂ 'ਚ ਗਿਰਾਵਟ ਜਾਰੀ ਹੈ। ਪੇਟੀਐਮ ਦੇ ਸ਼ੇਅਰ 2.70% ਦੀ ਗਿਰਾਵਟ ਨਾਲ 580.90 ਰੁਪਏ 'ਤੇ ਕਾਰੋਬਾਰ ਕਰ ਰਹੇ ਹਨ। ਬਾਜ਼ਾਰ ਮਾਹਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਪੇਟੀਐੱਮ ਦੇ ਸ਼ੇਅਰਾਂ 'ਚ ਹੋਰ ਗਿਰਾਵਟ ਆ ਸਕਦੀ ਹੈ।

ਜਾਮਾ ਵੈਲਥ ਦੇ ਸੀਈਓ ਰਾਮ ਕਲਿਆਣ ਮੇਦੁਰੀ ਦਾ ਕਹਿਣਾ ਹੈ ਕਿ ਕੰਪਨੀ ਕੋਲ ਅਜੇ ਤੱਕ ਕੋਈ ਸਪੱਸ਼ਟ ਕਾਰੋਬਾਰੀ ਮਾਡਲ ਨਹੀਂ ਹੈ। ਰਿਟੇਲ ਨਿਵੇਸ਼ਕਾਂ ਨੂੰ ਕੰਪਨੀ ਦੇ ਕਾਰੋਬਾਰੀ ਮਾਡਲ ਨੂੰ ਸਮਝਣ ਵਿੱਚ ਕੁਝ ਸਮਾਂ ਲੱਗ ਸਕਦਾ ਹੈ। Paytm ਦੇ ਸ਼ੇਅਰ ਲਗਭਗ 70% ਤੱਕ ਡਿੱਗ ਗਏ ਹਨ ਅਤੇ ਹੋਰ ਵੀ ਗਿਰਾਵਟ ਜਾਰੀ ਰੱਖ ਸਕਦੇ ਹਨ। Macquarie ਨੇ Paytm ਦੇ ਸ਼ੇਅਰਾਂ ਲਈ 450 ਰੁਪਏ ਦਾ ਟੀਚਾ ਮੁੱਲ ਰੱਖਿਆ ਹੈ। ਹਾਲਾਂਕਿ ਮੇਦੁਰੀ ਦਾ ਮੰਨਣਾ ਹੈ ਕਿ ਪੇਟੀਐਮ ਦੇ ਸ਼ੇਅਰ ਇਸ ਪੱਧਰ ਨੂੰ ਤੋੜਨ ਤੋਂ ਬਾਅਦ ਵੀ ਹੇਠਾਂ ਜਾ ਸਕਦੇ ਹਨ।

More News

NRI Post
..
NRI Post
..
NRI Post
..