ਵਿਰੋਧੀਆਂ ਨੂੰ ਮਾਨ ਦੀ ਦੋ ਟੁੱਕ; ਅਸੀਂ ਕਿਹੜਾ ਕਾਰਡ ਭੇਜ ਕੇ MLA ਬਣਨ ਦਾ ਸੱਦਾ ਦਿੱਤਾ ਸੀ, ਕੋਈ ਹੋਰ ਕੰਮ ਕਰ ਲੈਂਦੇ

by jaskamal

ਨਿਊਜ਼ ਡੈਸਕ : ਪੰਜਾਬ 'ਚ ‘ਇਕ ਵਿਧਾਇਕ-ਇਕ ਪੈਨਸ਼ਨ’ ਲਾਗੂ ਹੋਣ ਤੋਂ ਬਾਅਦ ਕੁਝ ਵਿਧਾਇਕ ਇਸ ਸਕੀਮ ਦਾ ਵਿਰੋਧ ਕਰ ਰਹੇ ਹਨ । ਇਸ ਸਕੀਮ ਦਾ ਵਿਰੋਧ ਕਰਨ ਵਾਲਿਆਂ ਨੂੰ CM ਭਗਵੰਤ ਮਾਨ ਵੱਲੋਂ ਜਵਾਬ ਦਿੱਤਾ ਗਿਆ ਹੈ । CM ਭਗਵੰਤ ਮਾਨ ਨੇ ਕਿਹਾ ਕਿ ਅਸੀਂ ਕੋਈ ਕਾਰਡ ਭੇਜ ਕੇ ਨਹੀਂ ਸੱਦਿਆ ਸੀ ਕਿ MLA ਬਣੋ, ਕੋਈ ਹੋਰ ਕੰਮ ਕਰ ਲਓ। ਮਾਨ ਨੇ ਕਿਹਾ ਕਿ ‘ਇਕ ਵਿਧਾਇਕ-ਇਕ ਪੈਨਸ਼ਨ’ ਦੇ ਫ਼ੈਸਲੇ ਨਾਲ ਪੂਰੇ ਦੇਸ਼ 'ਚ ਡਿਬੇਟ ਚੱਲ ਰਹੀ ਹੈ। ਪੰਜਾਬ 'ਚ 8 ਤੋਂ 9 ਪੈਨਸ਼ਨਾਂ ਲਈਆਂ ਜਾ ਰਹੀਆਂ ਸਨ। ਫੈਮਿਲੀ ਨੂੰ ਵੀ ਪੈਂਸ਼ਨ ਮਿਲ ਰਹੀ ਹੈ। ਇਲਾਜ, ਰੇਲ ਤੇ ਹਵਾਈ ਜਹਾਜ਼ ਦੀ ਯਾਤਰਾ ਮੁਫ਼ਤ ਮਿਲ ਰਹੀ ਹੈ। ਇਸ ਲਈ ਸਰਕਾਰੀ ਖਜ਼ਾਨੇ ਨੂੰ ਜੋ ਜ਼ੰਜੀਰਾਂ ਪਾਈਆਂ ਗਈਆਂ ਹਨ, ਉਨ੍ਹਾਂ ਨੂੰ ਖੋਲ੍ਹਣਾ ਹੈ।

ਮਾਨ ਨੇ ਕਿਹਾ ਕਿ ਕੁਝ ਕਾਂਗਰਸੀ ਕਹਿ ਰਹੇ ਹਨ ਕਿ ਦਿੱਲੀ ਵਿੱਚ MLA ਦੀ ਤਨਖਾਹ 2.50 ਲੱਖ ਹੈ। ਪਹਿਲਾਂ ਉਸਨੂੰ ਘਟਾਓ । ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਵਿਧਾਇਕ ਦੀ ਬੇਸਿਕ ਤਨਖਾਹ 12 ਹਜ਼ਾਰ ਹੈ। ਭੱਤੇ ਪਾ ਕੇ 54 ਹਜ਼ਾਰ ਮਿਲਦਾ ਹੈ। ਜੋ MLA ਨਹੀਂ ਰਹਿੰਦੇ ਉਨ੍ਹਾਂ ਦੀ ਪੈਨਸ਼ਨ 7200 ਰੁਪਏ ਹੈ।

More News

NRI Post
..
NRI Post
..
NRI Post
..