ਜਿਸ ਜੇਲ੍ਹ ‘ਚ ਮਜੀਠੀਆ ਬੰਦ, ਉਥੇ ਬਾਦਲਾਂ ਦੇ ਕਰੀਬੀ ਨੂੰ ਸੁਪਰਡੈਂਟ ਲਾਉਣ ਬਾਰੇ ਜਵਾਬ ਦੇਣ ਮਾਨ : ਪਰਗਟ ਸਿੰਘ

by jaskamal

ਨਿਊਜ਼ ਡੈਸਕ : ਪੰਜਾਬ ਦੇ ਨਵੇਂ ਬਣੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਦੀ ਕੇਂਦਰੀ ਜੇਲ੍ਹ ਪਟਿਆਲਾ ਦੀ ਫੇਰੀ ਤੋਂ ਇਕ ਦਿਨ ਬਾਅਦ ਹੀ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਸ਼ਿਵਰਾਜ ਸਿੰਘ ਦਾ ਤਬਾਦਲਾ ਕਰ ਕੇ ਉਨ੍ਹਾਂ ਦੀ ਥਾਂ ਸੁੱਚਾ ਸਿੰਘ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ।

ਉਧਰ, ਵਿਰੋਧੀ ਧਿਰਾਂ ਨੇ ਸੁੱਚਾ ਸਿੰਘ ਨੂੰ ਬਾਦਲਾਂ ਦਾ ਕਰੀਬੀ ਦੱਸ ਕੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਸਵਾਲ ਚੁੱਕੇ ਹਨ। ਇਸ ਮਾਮਲੇ 'ਤੇ ਕਾਂਗਰਸੀ ਵਿਧਾਇਕ ਤੇ ਸਾਬਕਾ ਮੰਤਰੀ ਪ੍ਰਗਟ ਸਿੰਘ ਨੇ ਕਿਹਾ ਕਿ ਕੇਜਰੀਵਾਲ ਤੇ ਭਗਵੰਤ ਮਾਨ ਇਸ ਗੱਲ ਦਾ ਜਵਾਬ ਦੇਣ ਕਿ ਜਿਸ ਜੇਲ੍ਹ ਵਿਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਬੰਦ ਹੈ, ਉਤੇ ਬਾਦਲਾਂ ਦਾ ਕਰੀਬੀ ਜੇਲ੍ਹ ਸੁਪਰਡੈਂਟ ਕਿਉਂ ਤਾਇਨਾਤ ਕੀਤਾ ਗਿਆ? ਉਨ੍ਹਾਂ ਨੇ 'ਦਿ ਟ੍ਰਿਬਿਊਨ' ਦੀ ਇਕ ਕਤਰ ਸਾਂਝੀ ਕਰਦੇ ਹੋਏ ਇਸ ਸਵਾਲ ਚੁੱਕੇ ਹਨ।

https://twitter.com/PargatSOfficial/status/1507920493185474564?ref_src=twsrc%5Etfw%7Ctwcamp%5Etweetembed%7Ctwterm%5E1507920493185474564%7Ctwgr%5E%7Ctwcon%5Es1_&ref_url=https%3A%2F%2Fpunjab.news18.com%2Fnews%2Fpunjab%2Fpargat-singh-question-can-arvind-kejriwal-or-bhagwant-mann-explain-why-sucha-singh-who-is-close-to-badal-family-has-been-specially-appointed-as-the-superintendent-of-patiala-jail-328933.html

ਉਨ੍ਹਾਂ ਨੇ ਟਵੀਟ ਕੀਤਾ ਹੈ-ਕੀ ਅਰਵਿੰਦ ਕੇਜਰੀਵਾਲ ਜਾਂ ਭਗਵੰਤ ਮਾਨ ਇਹ ਦੱਸ ਸਕਦੇ ਹਨ ਕਿ ਬਾਦਲ ਪਰਿਵਾਰ ਦੇ ਨਜ਼ਦੀਕੀ ਸੁੱਚਾ ਸਿੰਘ ਨੂੰ ਪਟਿਆਲਾ ਜੇਲ੍ਹ ਦਾ ਵਿਸ਼ੇਸ਼ ਸੁਪਰਡੈਂਟ ਕਿਉਂ ਨਿਯੁਕਤ ਕੀਤਾ ਗਿਆ ਹੈ, ਜਿੱਥੇ ਮਜੀਠੀਆ ਬੰਦ ਹੈ? ਕੀ ਇਹ ਬਾਦਲਾਂ ਨਾਲ ਕਿਸੇ ਕਿਸਮ ਦੀ ਨਜ਼ਦੀਕੀ ਦਾ ਹਿੱਸਾ ਹੈ? ਕੀ ਇਹ ਉਹ "ਬਾਦਲਵ" ਹੈ ਜੋ ਪੰਜਾਬ ਚਾਹੁੰਦਾ ਸੀ?