ਰੂਸ ਤੋਂ ਦਰਾਮਦ ਹੋਣ ਵਾਲੀ LNG ਲਈ ਡਾਲਰ ‘ਚ ਭੁਗਤਾਨ ਕਰ ਰਿਹੈ ਭਾਰਤ

by jaskamal

ਨਿਊਜ਼ ਡੈਸਕ : ਦੇਸ਼ ਦੀ ਸਭ ਤੋਂ ਵੱਡੀ ਗੈਸ ਕੰਪਨੀ ਗੇਲ (ਇੰਡੀਆ) ਲਿ. ਨੇ ਰੂਸ ਦੇ ਗੈਜ਼ਪ੍ਰੋਮ ਤੋਂ ਆਯਾਤ ਤਰਲ ਕੁਦਰਤੀ ਗੈਸ (LNG) ਲਈ ਅਮਰੀਕੀ ਡਾਲਰਾਂ 'ਚ ਭੁਗਤਾਨ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ, ਦੋ ਸੂਤਰਾਂ ਨੇ ਕਿਹਾ ਕਿ ਜੇਕਰ ਭੁਗਤਾਨ ਯੂਰੋ ਜਾਂ ਕਿਸੇ ਹੋਰ ਮੁਦਰਾ 'ਚ ਮੰਗਿਆ ਜਾਂਦਾ ਹੈ, ਤਾਂ ਕੰਪਨੀ ਐਕਸਚੇਂਜ ਦਰਾਂ 'ਚ "ਨਿਰਪੱਖਤਾ" ਦੀ ਮੰਗ ਕਰੇਗੀ। ਗੇਲ ਕੋਲ ਗੈਜ਼ਪ੍ਰੋਮ ਤੋਂ ਸਾਲਾਨਾ 2.5 ਮਿਲੀਅਨ ਟਨ LNG ਦਰਾਮਦ ਕਰਨ ਦਾ ਇਕਰਾਰਨਾਮਾ ਹੈ। ਇਸ ਲਿਹਾਜ਼ ਨਾਲ ਕੰਪਨੀ ਨੂੰ ਹਰ ਮਹੀਨੇ ਤਿੰਨ ਤੋਂ ਚਾਰ ਕਾਰਗੋ ਜਾਂ ਸੁਪਰ-ਕੂਲਡ ਕੁਦਰਤੀ ਗੈਸ ਦੀ ਖੇਪ ਮਿਲੇਗੀ।

ਇਸ ਸਬੰਧੀ ਸੂਤਰਾਂ ਨੇ ਕਿਹਾ, “ਗੈਜ਼ਪ੍ਰੋਮ ਦੇ ਨਾਲ ਸਮਝੌਤੇ 'ਚ ਡਾਲਰ 'ਚ ਭੁਗਤਾਨ ਕਰਨ ਦਾ ਪ੍ਰਾਵਧਾਨ ਹੈ।” LNG ਦਾ ਕਾਰਗੋ ਮਿਲਣ ਦੇ ਪੰਜ ਤੋਂ ਸੱਤ ਦਿਨਾਂ 'ਚ ਭੁਗਤਾਨ ਬਕਾਇਆ ਹੋ ਜਾਂਦਾ ਹੈ। ਆਖਰੀ ਭੁਗਤਾਨ 23 ਮਾਰਚ ਨੂੰ ਡਾਲਰਾਂ 'ਚ ਕੀਤਾ ਗਿਆ ਸੀ। ਸੂਤਰਾਂ ਨੇ ਦੱਸਿਆ ਕਿ 25 ਮਾਰਚ ਨੂੰ ਵੀ ਜਹਾਜ਼ ਰਾਹੀਂ LNG ਦੀ ਖੇਪ ਮਿਲੀ ਹੈ। ਇਸ ਦਾ ਭੁਗਤਾਨ ਅਪ੍ਰੈਲ ਦੇ ਸ਼ੁਰੂ 'ਚ ਕਰਨਾ ਹੋਵੇਗਾ। "ਇਸ ਗੱਲ ਦਾ ਕੋਈ ਸੰਕੇਤ ਨਹੀਂ ਹੈ ਕਿ ਇਸ ਕਾਰਗੋ ਲਈ ਅਮਰੀਕੀ ਡਾਲਰ ਤੋਂ ਇਲਾਵਾ ਕਿਸੇ ਹੋਰ ਮੁਦਰਾ 'ਚ ਭੁਗਤਾਨ ਕਰਨਾ ਹੋਵੇਗਾ।"

More News

NRI Post
..
NRI Post
..
NRI Post
..