ਸੰਦੀਪ ਨੰਗਲ ਅੰਬੀਆਂ ਕਤਲ ਮਾਮਲੇ ‘ਚ ਯਾਦਵਿੰਦਰ ਸਿੰਘ ਯਾਦਾ ਗ੍ਰਿਫ਼ਤਾਰ, ਹੋਇਆ ਇਹ ਖੁਲਾਸਾ

by jaskamal

ਨਿਊਜ਼ ਡੈਸਕ : ਸੰਦੀਪ ਨੰਗਲ ਅੰਬੀਆਂ ਕਤਲ ਮਾਮਲੇ 'ਚ ਜਲੰਧਰ ਪੁਲਸ ਹੱਥ ਵੱਡੀ ਕਾਮਯਾਬੀ ਲੱਗੀ ਹੈ। ਪੁਲਸ ਨੇ ਯਾਦਵਿੰਦਰ ਸਿੰਘ ਯਾਦਾ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਯਾਦਵਿੰਦਰ ਸਿੰਘ ਯਾਦਾ 'ਤੇ ਇਲਜ਼ਾਮ ਹਨ ਕਿ ਉਸ ਨੇ ਸ਼ੂਟਰਾਂ ਨੂੰ ਵਾਰਦਾਤ ਵਾਲੀ ਥਾਂ ਦੀ ਰੇਕੀ ਕਰਵਾਉਣ, ਅੰਮ੍ਰਿਤਸਰ 'ਚ ਰਿਹਾਇਸ਼ ਦਾ ਪ੍ਰਬੰਧ ਕਰਵਾਉਣ, ਸ਼ੂਟਰਾਂ ਨੂੰ ਹਥਿਆਰ ਬਰਾਮਦ ਕਰਵਾਉਣ ਅਤੇ ਵਾਰਦਾਤ ਤੋਂ ਬਾਅਦ ਭੱਜਣ ਲਈ ਗੱਡੀ ਮੁਹੱਈਆ ਕਰਵਾਈ ਸੀ। ਇਹ ਖ਼ੁਲਾਸੇ ਪੁਲਸ ਨੇ ਸਿਮਰਜੀਤ ਸਿੰਘ ਜੁਝਾਰ ਤੋਂ ਕੀਤੀ ਪੁੱਛਗਿੱਛ ਦੌਰਾਨ ਕੀਤੇ ਹਨ। 

ਪੁਲਸ ਮੁਤਾਬਕ ਸਿਮਰਜੀਤ ਸਿੰਘ ਜੁਝਾਰ ਨੇ ਦੱਸਿਆ ਕਿ ਯਾਦਵਿੰਦਰ ਸਿੰਘ ਯਾਦਾ ਉਸ ਦਾ ਰਿਸ਼ਤੇਦਾਰ ਹੈ। ਜੁਝਾਰ ਦੀ ਪਤਨੀ ਯਾਦਵਿੰਦਰ ਯਾਦਾ ਦੀ ਭੈਣ ਹੈ । ਸਿਮਰਜੀਤ ਸਿੰਘ ਜੁਝਾਰ ਨੇ ਦੱਸਿਆ ਕਿ ਯਾਦਵਿੰਦਰ ਯਾਦਾ ਨੇ ਕੈਨੇਡਾ 'ਚ ਰਹਿੰਦੇ ਸੁੱਖਾ ਦੁਨੇਕੇ ਅਤੇ ਸੋਨਾਵਰ ਢਿੱਲੋਂ ਦੇ ਕਹਿਣ 'ਤੇ ਇਹ ਰੇਕੀ ਕੀਤੀ ਸੀ।

More News

NRI Post
..
NRI Post
..
NRI Post
..