ਗਰਮੀਆਂ ‘ਚ ਪੀਓ ਘੜੇ ਦਾ ਪਾਣੀ , ਜਾਣੋ ਇਸ ਦੇ ਫ਼ਾਇਦੇ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਜ਼ਿਆਦਾਤਰ ਘਰਾਂ ਵਿੱਚ ਫਰਿੱਜ ਦਾ ਪਾਣੀ ਪੀਣ ਲਈ ਵਰਤਿਆ ਜਾ ਰਿਹਾ ਹੈ। ਜਦੋਂ ਕਿ ਜ਼ਿਆਦਾ ਠੰਡਾ ਪਾਣੀ ਕਈ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ। ਗਰਮੀਆਂ ਦੇ ਮੌਸਮ 'ਚ ਘੜੇ ਤੇ ਜੱਗ ਦਾ ਪਾਣੀ ਪੀਣ ਦੇ ਬਹੁਤ ਸਾਰੇ ਫਾਇਦੇ ਹਨ।

ਫਰਿੱਜ ਦਾ ਠੰਡਾ ਪਾਣੀ ਸਿਹਤ ਸੰਬੰਧੀ ਕਈ ਸਮੱਸਿਆਵਾਂ ਦਾ ਕਾਰਨ ਬਣਦਾ ਹੈ। ਅਜਿਹੀ ਸਥਿਤੀ 'ਚ, ਆਪਣੇ ਆਪ ਨੂੰ ਬਿਮਾਰੀਆਂ ਤੋਂ ਦੂਰ ਰੱਖਣ ਤੇ ਠੰਡੇ ਪਾਣੀ ਨਾਲ ਆਪਣੀ ਪਿਆਸ ਬੁਝਾਉਣ ਲਈ, ਤੁਸੀਂ ਮਟਕੇ ਦੀ ਚੋਣ ਕਰ ਸਕਦੇ ਹੋ। ਮਿੱਟੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਰੱਖਦੀ ਹੈ।


ਗਲੇ ਲਈ ਵਰਦਾਨ: ਗਰਮੀ ਦੀ ਹਾਲਤ 'ਚ ਫਰਿੱਜ 'ਚ ਰੱਖਿਆ ਠੰਡਾ ਪਾਣੀ ਪੀਣ ਨਾਲ ਗਲੇ ਦੇ ਨਾਲ-ਨਾਲ ਪੂਰੇ ਸਰੀਰ 'ਤੇ ਮਾੜੇ ਪ੍ਰਭਾਵ ਪੈਂਦੇ ਹਨ। ਗਲੇ ਦੇ ਸੈੱਲਾਂ ਦਾ ਤਾਪਮਾਨ ਅਚਾਨਕ ਘੱਟ ਜਾਂਦਾ ਹੈ। ਗਲੇ ਦੀ ਖਰਾਸ਼, ਗ੍ਰੰਥੀਆਂ ਦੀ ਸੋਜ ਆਦਿ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।

ਗਰਮੀ ਤੋਂ ਬਚਾਉਂਦਾ ਹੈ: ਮਿੱਟੀ ਦੇ ਬਰਤਨ 'ਚ ਰੱਖੇ ਪਾਣੀ 'ਚ ਮੌਜੂਦ ਵਿਟਾਮਿਨ ਤੇ ਖਣਿਜ ਸਰੀਰ ਦੇ ਗਲੂਕੋਜ਼ ਦੇ ਪੱਧਰ ਨੂੰ ਬਣਾਏ ਰੱਖਣ 'ਚ ਮਦਦ ਕਰਦੇ ਹਨ। ਇਹ ਸਰੀਰ ਨੂੰ ਠੰਡਕ ਦੇਣ ਦੇ ਨਾਲ-ਨਾਲ ਹੀਟ ਸਟ੍ਰੋਕ ਤੋਂ ਵੀ ਬਚਾਉਂਦਾ ਹੈ।

ਗੈਸ ਦੀ ਸਮੱਸਿਆ ਨੂੰ ਦੂਰ ਕਰਦਾ ਹੈ : ਘੜੇ ਦੇ ਪਾਣੀ ਦਾ ਸੇਵਨ ਗੈਸ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ 'ਚ ਮਦਦਗਾਰ ਹੁੰਦਾ ਹੈ। ਗੈਸ ਜਾਂ ਪੇਟ ਦੀ ਕੋਈ ਸਮੱਸਿਆ ਹੋਵੇ ਤਾਂ ਘੜੇ ਦੇ ਪਾਣੀ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ।