ਭਾਰਤੀ ਕੌਂਸਲੇਟ ਜਨਰਲ ਦਾ ਬਜ਼ੁਰਗ ਸਿੱਖ ‘ਤੇ ਹੋਏ ਹਮਲੇ ਦੇ ਮਾਮਲੇ ‘ਚ ਵੱਡਾ ਬਿਆਨ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ); ਨਿਊਯਾਰਕ ' ਚ ਭਾਰਤੀ ਕੌਂਸਲੇਟ ਜਨਰਲ ਨੇ ਇੱਥੇ ਇਕ ਬਜ਼ੁਰਗ ਸਿੱਖ ਵਿਅਕਤੀ ‘ਤੇ ਹੋਏ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਉਹ ਇਸ ਘਿਨਾਉਣੇ ਨਫਰਤ ਅਪਰਾਧ ਦੀ ਜਾਂਚ ਕਰ ਰਹੀ ਪੁਲਿਸ ਦੇ ਸੰਪਰਕ ਵਿਚ ਹਨ। ਨਿਰਮਲ ਸਿੰਘ ਨੂੰ ਕਵੀਂਸ ਦੇ ਰਿਚਮੰਡ ਹਿੱਲ ਵਿਚ ਬਿਨਾਂ ਕਿਸੇ ਕਾਰਨ ਹਮਲੇ ਵਿਚ ਕਥਿਤ ਤੌਰ 'ਤੇ ਮੁੱਕਾ ਮਾਰਿਆ ਗਿਆ ਸੀ।

ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ' ਚ ਬਜ਼ੁਰਗ ਸਿੱਖ ਨੂੰ ਖੂਨ ਨਾਲ ਲੱਥਪੱਥ ਦਸਤਾਰ, ਚਿਹਰੇ ਅਤੇ ਕੱਪੜਿਆਂ ਨਾਲ ਦਿਖਾਇਆ ਗਿਆ ਹੈ, ਜਿਸ ਨੇ ਭਾਰਤੀ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਭਾਰਤੀ ਕੌਂਸਲੇਟ ਜਨਰਲ ਨੇ ਇਕ ਟਵੀਟ ਵਿਚ ਕਿਹਾ, 'ਅਸੀਂ ਹਿੰਸਕ ਹਮਲੇ ਦੀ ਨਿੰਦਾ ਕਰਦੇ ਹਾਂ ਅਤੇ ਨਿਊਯਾਰਕ ਪੁਲਿਸ ਵਿਭਾਗ ਅਤੇ ਸਥਾਨਕ ਅਧਿਕਾਰੀਆਂ ਦੇ ਸੰਪਰਕ ਵਿਚ ਹਾਂ ਜੋ ਮਾਮਲੇ ਦੀ ਜਾਂਚ ਕਰ ਰਹੇ ਹਨ। ਅਸੀਂ ਪੀੜਤ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਸਥਾਨਕ ਭਾਈਚਾਰਕ ਸੰਸਥਾਵਾਂ ਦੇ ਸੰਪਰਕ ਵਿਚ ਵੀ ਹਾਂ।'

ਨਿਊਯਾਰਕ ਪੁਲਿਸਕਮਿਸ਼ਨਰ ਕੀਚੈਂਟ ਸੇਵੇਲ ਨੇ ਕਿਹਾ ਕਿ NYPD ਦੇ ਚੀਫ਼ ਆਫ਼ ਡਿਟੈਕਟਿਵ ਜੇਮਸ ਐਸੀਗ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਭਾਰਤੀ ਸੈਲਾਨੀ ਸਿੰਘ ਦੇ ਮੂੰਹ 'ਤੇ ਅਣਪਛਾਤੇ ਹਮਲਾਵਰ ਨੇ ਮੁੱਕਾ ਮਾਰਿਆ। ਸਿੰਘ ਦੇ ਅਨੁਵਾਦਕ ਹਰਪ੍ਰੀਤ ਸਿੰਘ ਤੂਰ ਅਨੁਸਾਰ ਹਮਲਾਵਰ ਨੇ ਸਿੰਘ 'ਤੇ ਪਿੱਛਿਓਂ ਹਮਲਾ ਕੀਤਾ ਅਤੇ ਫ਼ਰਾਰ ਹੋ ਗਏ। ਸਿੰਘ ਦਾ ਸਥਾਨਕ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।

More News

NRI Post
..
NRI Post
..
NRI Post
..