ਮੌਸਮ ‘ਚ ਬਦਲਾਵ ਚੱਲਣਗੀਆਂ ਠੰਡੀਆਂ ਹਵਾਵਾਂ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਦਲਦੇ ਮੌਸਮ ਦੇ ਨਾਲ ਹੀ ਗਰਮੀ ਦਾ ਕਹਿਰ ਵੀ ਤੇਜ਼ ਹੁੰਦਾ ਜਾ ਰਿਹਾ ਹੈ। ਇਸ ਕਾਰਨ ਤਾਪਮਾਨ ਵੀ ਲਗਾਤਾਰ ਵੱਧ ਰਿਹਾ ਹੈ ਤੇ ਇਸ ਦੇ ਨਾਲ ਹੀ ਸਮੱਸਿਆਵਾਂ ਵੀ । ਠੰਡੀਆਂ ਹਵਾਵਾਂ ਸ਼ਹਿਰ ਵਾਸੀਆਂ ਨੂੰ ਗਰਮੀ ਤੋਂ ਰਾਹਤ ਦਿਵਾਉਣਗੀਆਂ। ਮੌਸਮ ਵਿਭਾਗ ਦਾ ਅਨੁਮਾਨ ਹੈ ਤੇ ਤਾਪਮਾਨ 37 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹੇਗਾ।

ਬੀਤੇ ਦਿਨ ਤਾਪਮਾਨ 37.4 ਡਿਗਰੀ ਰਿਹਾ, ਦਿਨ ਭਰ ਸੂਰਜ ਦੀ ਚਮਕ ਨੇ ਆਪਣਾ ਤੇਜ ਰਵੱਈਆ ਦਿਖਾ ਕੇ ਪ੍ਰੇਸ਼ਾਨ ਕੀਤਾ ਤਾਂ ਬਾਅਦ ਦੁਪਹਿਰ ਚੱਲਦੀਆਂ ਹਵਾਵਾਂ ਨੇ ਵੀ ਰਾਹਤ ਦਿੱਤੀ ਸੀ। ਜਿਸ ਕਾਰਨ ਸਵੇਰ ਤੇ ਰਾਤ ਦੇ ਤਾਪਮਾਨ ਵਿੱਚ ਵੀ ਕਰੀਬ 10 ਡਿਗਰੀ ਦਾ ਫਰਕ ਦੇਖਣ ਨੂੰ ਮਿਲਿਆ। ਇਸ ਤੋਂ ਇਲਾਵਾ ਉੱਤਰੀ ਭਾਰਤ ਦੇ ਕਈ ਹਿੱਸਿਆਂ 'ਚ ਹੀਟਵੇਵ ਚੱਲਣਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਤਾਪਮਾਨ 'ਚ ਵੀ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਅਜਿਹੇ 'ਚ ਅਗਲੇ ਹਫਤੇ ਤੱਕ ਤਾਪਮਾਨ 'ਚ ਹੋਰ ਵਾਧਾ ਹੋਣ ਦੀ ਉਮੀਦ ਹੈ।

More News

NRI Post
..
NRI Post
..
NRI Post
..