ਫਿਲਮ ‘ਦਿ ਕਸ਼ਮੀਰ ਫਾਈਲਜ਼’ ਬਿਆਨ ਨੂੰ ਲੈ ਕੇ ਕੇਜਰੀਵਾਲ ‘ਗੋ ਬੈਕ’ ਦੇ ਨਾਅਰੇ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੰਡੀ 'ਚ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਫਿਲਮ 'ਦਿ ਕਸ਼ਮੀਰ ਫਾਈਲਜ਼' 'ਤੇ ਬਿਆਨ ਨੂੰ ਲੈ ਕੇ ਹਿੰਦੂ ਜਾਗਰਣ ਮੰਚ ਦੇ ਵਰਕਰਾਂ ਨੇ ਹਿਮਚਾਲ ਪ੍ਰਦੇਸ਼ ਦੇ ਮੰਡੀ 'ਚ ਉਨ੍ਹਾਂ ਦੇ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਰੋਡ ਸ਼ੋਅ ਤੋਂ ਪਹਿਲਾਂ 'ਕੇਜਰੀਵਾਲ ਗੋ ਬੈਕ' ਦੇ ਨਾਅਰੇ ਲਾਏ। ਵਰਕਰ ਪੁਲਿਸ ਨਾਲ ਵੀ ਉਲਝੇ, ਜਿਸ ਤੋਂ ਬਾਅਦ ਪੁਲਿਸ ਨੇ 25 ਵਰਕਰਾਂ ਨੂੰ ਹਿਰਾਸਤ 'ਚ ਲੈ ਲਿਆ।

ਸੂਬੇ ਦੇ ਮਹਾਮੰਤਰੀ ਕਮਲ ਗੌਤਮ ਅਤੇ ਦੇਵਸੇਨਾ ਦੇ ਪ੍ਰਦੇਸ਼ ਪ੍ਰਧਾਨ ਜਿਤੇਂਦਰ ਰਾਜਪੂਤ ਨੇ ਕਿਹਾ ਕਿ 'ਦਿ ਕਸ਼ਮੀਰ ਫਾਈਲਜ਼' ਨੂੰ ਲੈ ਕੇ ਦਿੱਤੇ ਬਿਆਨ 'ਤੇ ਜਦੋਂ ਤੱਕ ਕੇਜਰੀਵਾਲ ਮੁਆਫ਼ੀ ਨਹੀਂ ਮੰਗਦੇ, ਉਨ੍ਹਾਂ ਦਾ ਹਿਮਾਚਲ ਪ੍ਰਦੇਸ਼ 'ਚ ਕੋਈ ਪ੍ਰੋਗਰਾਮ ਨਹੀਂ ਹੋਣ ਦਿੱਤਾ ਜਾਵੇਗਾ। 'ਆਪ' ਵਰਕਰਾਂ ਵਲੋਂ ਮੰਡੀ 'ਚ ਜਗ੍ਹਾ-ਜਗ੍ਹਾ ਪੋਸਟਰ ਅਤੇ ਹੋਰਡਿੰਗਜ਼ ਲਾਏ ਹਨ। ਪ੍ਰਵੇਸ਼ ਦੁਆਰਾਂ 'ਤੇ 'ਹਿਮਾਚਲ ਮੰਗੇ ਕੇਜਰੀਵਾਲ' ਲਿਖੇ ਵੱਡੇ-ਵੱਡੇ ਹੋਰਡਿੰਗਜ਼ ਲਾਏ ਹੋਏ ਹਨ।

More News

NRI Post
..
NRI Post
..
NRI Post
..