ਗੈਸ ਤੋਂ ਛੁਟਕਾਰਾ ਪਾਉਣ ਲਈ ਅਪਨਾਉ ਇਹ ਘਰੇਲੂ ਤਰੀਕਿਆਂ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੇਟ ਵਿਚ ਗੈਸ ਆਮ ਜਿਹੀ ਸਮੱਸਿਆ ਬਣਦੀ ਜਾ ਰਹੀ ਹੈ। ਕਈ ਲੋਕ ਅਪਣੀ ਰੋਜ਼ਾਨਾ ਜ਼ਿੰਦਗੀ ਵਿਚ ਜ਼ਿਆਦਾ ਵਿਅਸਤ ਰਹਿਣ ਕਾਰਨ ਅਪਣੇ ਖਾਣ-ਪੀਣ ਵਲ ਧਿਆਨ ਨਹੀਂ ਦਿੰਦੇ। ਇਸ ਕਰ ਕੇ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਬੀਮਾਰੀਆਂ ਦਾ ਸਾਹਮਣਾ ਜ਼ਿਆਦਾ ਕਰਨਾ ਪੈ ਰਿਹਾ ਹੈ।

ਗੈਸ ਤੋਂ ਛੁਟਕਾਰਾ ਪਾਉਣ ਦੇ ਤਰੀਕੇ: ਗੈਸ ਹੋਣ ’ਤੇ ਤੁਹਾਨੂੰ ਅਲਸੀ ਦੇ ਪੱਤਿਆਂ ਦੀ ਸਬਜ਼ੀ ਖਾਣੀ ਚਾਹੀਦੀ ਹੈ। ਇਸ ਵਿਚ ਤੁਹਾਡੀ ਗੈਸ ਦੀ ਸਮੱਸਿਆ ਦੂਰ ਹੋਣ ਦੇ ਨਾਲ-ਨਾਲ ਤੁਹਾਡੀ ਪਾਚਨ ਕਿਰਿਆ ਵੀ ਮਜ਼ਬੂਤ ਰਹੇਗੀ। ਦੋ ਗ੍ਰਾਮ ਅਜਵਾਇਨ ਨੂੰ ਅੱਧਾ ਗ੍ਰਾਮ ਨਮਕ ਨਾਲ ਚਬ ਕੇ ਖਾਉ। ਜੇ ਗੈਸ ਨਾਲ ਪੇਟ ਵੀ ਦਰਦ ਕਰਦਾ ਹੈ ਤਾਂ ਉਹ ਵੀ ਇਸ ਨਾਲ ਠੀਕ ਹੋ ਜਾਵੇਗਾ।

ਖਾਣਾ-ਖਾਣ ਤੋਂ ਬਾਅਦ ਚੂਰਨ ਨੂੰ ਪਾਣੀ ਵਿਚ ਮਿਲਾ ਕੇ ਖਾਉ। ਇਸ ਨਾਲ ਗੈਸ ਦੀ ਸਮੱਸਿਆ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ। ਕਈ ਵਾਰ ਤੁਹਾਡੇ ਪੇਟ ਵਿਚ ਜਦੋਂ ਗੈਸ ਬਣਦੀ ਹੈ ਤਾਂ ਪੇਟ ਵਿਚ ਗੈਸ ਨਾਲ ਗੁੜ-ਗੁੜ ਦੀ ਆਵਾਜ਼ ਆਉਂਦੀ ਹੈ ਤਾਂ ਇਸ ਨੂੰ ਸ਼ਾਂਤ ਕਰਨ ਲਈ ਇਕ ਕੱਪ ਸੰਤਰੇ ਦੇ ਰਸ ਵਿਚ ਭੁੰਨਿਆ ਹੋਇਆ ਜੀਰਾ ਤੇ ਨਮਕ ਮਿਲਾ ਕੇ ਪੀਉ।

ਜੇ ਤੁਹਾਨੂੰ ਲਗਾਤਾਰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਰੋਜ਼ਾਨਾ ਦੋ ਤੋਂ ਤਿੰਨ ਵਾਰ ਅਦਰਕ ਦੇ ਰਸ ਵਿਚ ਸ਼ਹਿਦ ਮਿਲਾ ਕੇ ਪੀਉ। ਇਹ ਤੁਹਾਡੀ ਪੇਟ ਗੈਸ ਨੂੰ ਠੀਕ ਕਰਨ ਵਿਚ ਮਦਦ ਕਰੇਗਾ, ਨਾਲ ਹੀ ਤੁਹਾਡੀ ਪਾਚਨ ਕਿਰਿਆ ਨੂੰ ਵੀ ਠੀਕ ਕਰੇਗਾ।

More News

NRI Post
..
NRI Post
..
NRI Post
..