ਜਾਇਦਾਦ ਲਈ ਪਿਓ ਨੇ ਆਪਣੀ ਕੁੜੀ, ਜਵਾਈ ਤੇ ਦੋਹਤੀ ਦਾ ਕੀਤਾ ਕਤਲ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ 26 ਫਰਵਰੀ ਨੂੰ ਇਕ ਘਰ ਤੋਂ ਇਕ ਨੌਜਵਾਨ, ਉਸ ਦੀ ਪਤਨੀ ਅਤੇ ਉਨ੍ਹਾਂ ਦੀ 6 ਮਹੀਨੇ ਦੀ ਬੱਚੀ ਲਾਪਤਾ ਹੋ ਗਈ ਸੀ। ਜਾਣਕਰੀ ਅਨੁਸਾਰ ਦੋ ਸਾਲ ਪਹਿਲਾ ਕੁੜੀ ਸਾਬਿਰ ਨੇ ਆਪਣੇ ਪਰਿਵਾਰ ਦੀ ਮਰਜ਼ੀ ਦੇ ਉਲਟ ਇਹੀਤੇਸ਼ਾਮ ਨਾਲ ਨਿਕਾਹ ਕਰ ਲਿਆ ਸੀ। ਹੁਣ ਉਨ੍ਹਾਂ ਦੀ 6 ਮਹੀਨੇ ਦੀ ਬੱਚੀ ਵੀ ਸੀ ਪਰ ਇਹ ਤਿੰਨੇ ਅਚਾਨਕ ਲਾਪਤਾ ਹੋ ਗਏ। ਇਸ ਸਬੰਧੀ ਸਾਬਿਰ ਦੇ ਪਿਤਾ ਸਾਬਾ ਨੇ ਆਪਣੀ ਕੁੜੀ ਸਾਬਿਰ, ਜਵਾਈ ਇਹੀਤੇਸ਼ਾਮ ਅਤੇ ਦੋਹਤੀ ਰੁਖਸ਼ਾਨਾ ਦੇ ਲਾਪਤਾ ਹੋਣ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾਈ ਸੀ।

ਪੁਲਿਸ ਨੇ ਜਦ ਸਾਬਾ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿਛ ਕੀਤੀ ਤਾਂ ਉਸ ਨੇ ਇਕ ਨਿਰਮਾਣ ਅਧੀਨ ਇਮਾਰਤ ਦੇ ਮਲਬੇ ਤੋਂ ਤਿੰਨਾਂ ਦੀਆਂ ਲਾਸ਼ਾਂ ਬਰਾਮਦ ਕਰਵਾ ਦਿੱਤੀਆਂ। ਦੋਸ਼ੀ ਨੇ ਦੱਸਿਆ ਕਿ ਉਸ ਦੀ ਕੁੜੀ ਮੇਰੀ ਜਾਇਦਾਦ ਤੋਂ ਆਪਣਾ ਹਿੱਸਾ ਮੰਗ ਰਹੀ ਸੀ ਕਿ ਜਦ ਕਿ ਮੈਂ ਉਸ ਨੂੰ ਆਪਣੀ ਮਰਜ਼ੀ ਨਾਲ ਨਿਕਾਹ ਕਰਨ ਦੇ ਕਾਰਨ ਕੁਝ ਨਹੀਂ ਦੇਣਾ ਚਾਹੁੰਦਾ ਸੀ। ਕੁੜੀ ਨੇ ਜਦੋਂ ਜਾਇਦਾਦ ਦੀ ਜਿੱਦ ਕਰਨੀ ਸ਼ੁਰੂ ਕਰ ਦਿੱਤੀ ਤਾਂ ਉਸ ਕੋਲ ਤਿੰਨਾਂ ਨੂੰ ਮਾਰਨ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਮਿਲਿਆ। ਇਸ ਕੰਮ ਵਿਚ ਸਾਬਾ ਦੀ ਮਦਦ ਕਰਨ ਵਾਲੇ ਦੋ ਦੋਸ਼ੀ ਅਜੇ ਫ਼ਰਾਰ ਹਨ।

More News

NRI Post
..
NRI Post
..
NRI Post
..