ਪੰਜਾਬ ‘ਚ ਕਣਕ ਦੀ ਖ਼ਰੀਦ ਹੋ ਸਕਦੀ ਹੈ ਪ੍ਰਭਾਵਿਤ, ਕਣਕ ਦੇ ਸੈਂਪਲ ਹੋਏ ਫੇਲ੍ਹ

by jaskamal

ਨਿਊਜ਼ ਡੈਸਕ : ਕਣਕ ਦੀ ਸੀਜ਼ਨ ਸਿਰ 'ਤੇ ਹੈ ਤੇ ਹੁਣ ਪੰਜਾਬ ਦੇ ਕਿਸਾਨਾਂ ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ। FCI ਨੇ ਪੰਜਾਬ ਦੀਆਂ ਖਰੀਦ ਏਜੰਸੀਆਂ ਵੱਲੋਂ ਖਰੀਦੀ ਕਣਕ ਨੂੰ ਆਪਣੇ ਸੈਂਪਲ 'ਚ ਰੱਦ ਕਰ ਦਿੱਤਾ ਹੈ। ਸੈਂਪਲ ਫੇਲ੍ਹ ਹੋਣ ਨਾਲ ਪੰਜਾਬ ਦੀਆਂ ਖ਼ਰੀਦ ਏਜੰਸੀਆਂ 'ਚ ਹੜਕੰਪ ਮਚ ਗਿਆ ਹੈ। ਮਾਰਚ ਮਹੀਨੇ 'ਚ ਪਈ ਅੱਤ ਦੀ ਗਰਮੀ ਕਰਕੇ ਜਿੱਥੇ ਕਣਕ ਦਾ ਝਾੜ ਘਟਿਆ ਹੈ, ਉੱਥੇ ਹੀ ਦਾਣਾ ਸੁੰਗੜਨ ਕਰਕੇ ਭਾਰਤੀ ਖ਼ੁਰਾਕ ਨਿਗਮ ਵੱਲੋਂ ਲਏ ਗਏ ਕਣਕ ਦੇ ਸੈਂਪਲ ਫੇਲ੍ਹ ਹੋ ਰਹੇ ਹਨ।

ਇਸ ਕਰਕੇ ਪੰਜਾਬ ਦੀ ਬਹੁਤ ਸਾਰੀਆਂ ਮੰਡੀਆਂ 'ਚ ਕਣ ਦੀ ਖਰੀਦ ਨੂੰ ਬ੍ਰੇਕ ਲੱਗਣ ਲੱਗੀ ਹੈ। ਇਸ ਨਵੀਂ ਮੁਸੀਬਤ ਨੇ ਜਿੱਥੇ ਕਿਸਾਨਾਂ ਲਈ ਮੁਸ਼ਕਲ ਖੜ੍ਹੀ ਕਰ ਦਿੱਤੀ ਹੈ, ਉੱਥੇ ਹੀ ਪੰਜਾਬ ਸਰਕਾਰ ਦਾ ਫਿਕਰ ਵੀ ਵਧ ਗਿਆ ਹੈ। ਖਰੀਦ ਏਜੰਸੀਆਂ ਐਫਸੀਆਈ ਦੇ ਮਾਪਦੰਡ ਨੂੰ ਕਰਨ ਵਿੱਚ ਅਸਮਰਥ ਹੈ। ਅੱਜ ਮੁੜ ਐਫਸੀਆਈ ਦੀਆਂ ਪੰਜ ਟੀਮਾਂ ਮੰਡੀਆਂ ਦਾ ਦੌਰਾ ਕਰਨਗੀਆਂ। ਇਸ ਤੋਂ ਬਾਅਦ ਮੁੜ ਵਿਚਾਰ ਕੀਤਾ ਜਾਵੇਗਾ।

More News

NRI Post
..
NRI Post
..
NRI Post
..