ਫੌਜੀ ਕੈਪਟਨ ਦਾ ਇਮਰਾਨ ਖਾਨ ਨੂੰ ਜਵਾਬ – ਅਸੀਂ ਚੁੱਕ ਕੇ ਲਿਆਵਾਂਗੇ ਮਸੂਦ ਅਜ਼ਹਰ ਨੂੰ

by mediateam

ਚੰਡੀਗੜ੍ਹ , 20 ਫਰਵਰੀ ( NRI MEDIA )

ਸਾਬਕਾ ਫੌਜੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਪੁਲਵਾਮਾ ਹਮਲੇ 'ਚ ਦਿੱਤੇ ਬਿਆਨ ਤੇ ਪਲਟਵਾਰ ਕੀਤਾ ਹੈ ,ਅਮਰਿੰਦਰ ਸਿੰਘ ਨੇ ਇਮਰਾਨ ਖਾਨ ਨੂੰ ਦੋ ਟੁੱਕ ਜਵਾਬ ਦਿੰਦੇ ਹੋਏ ਕਿਹਾ ਕਿ ਜੇ ਤੁਹਾਡੇ ਕੋਲ ਕੁਝ ਨਹੀਂ ਹੁੰਦਾ ਤਾਂ ਸਾਡੀ ਫੌਜ ਨੂੰ ਦੱਸੋ ਅਸੀਂ ਪਾਕਿਸਤਾਨ ਤੋਂ ਖੁਦ ਜੈਸ਼ ਏ ਮੁਹੰਮਦ ਦੇ ਚੀਫ ਮਸੂਦ ਅਜ਼ਹਰ ਨੂੰ ਲੈ ਕੇ ਆਵਾਂਗੇ , ਇਥੋਂ ਤੱਕ ਕਿ ਕੈਪਟਨ ਨੇ ਪਾਕਿਸਤਾਨ ਨੂੰ ਮਸੂਦ ਅਜ਼ਹਰ ਦੇ ਟਿਕਾਣੇ ਬਾਰੇ ਵੀ ਦੱਸਿਆ ਹੈ |


ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਮਰਾਨ ਖਾਨ ਨੂੰ ਕਿਹਾ ਕਿ ਜੇ ਤੁਹਾਡੇ ਤੋਂ ਕੁਝ ਨਹੀਂ ਹੋ ਰਿਹਾ ਤਾਂ ਸਾਨੂੰ ਦੱਸੋ ਅਸੀਂ ਖੁਦ ਬਦਲਾ ਲਵਾਂਗੇ ਇਸ ਦੇ ਨਾਲ ਹੀ ਉਨ੍ਹਾਂ ਨੇ ਪਾਕਿਸਤਾਨ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਹੁਣ ਗੱਲਾਂ ਦਾ ਸਮਾਂ ਨਹੀਂ ਰਹਿ ਗਿਆ |

ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕੀਤਾ ਹੈ ਕਿ ਡੀਅਰ ਇਮਰਾਨ ਖਾਨ ਜੈਸ਼ ਏ ਮੁਹੰਮਦ ਦਾ ਚੀਫ਼ ਮਸੂਦ ਅਜ਼ਹਰ ਤੁਹਾਡੇ ਦੇਸ਼ ਦੇ ਬਹਾਵਲਪੁਰ ਇਲਾਕੇ ਵਿੱਚ ਹੈ ਅਤੇ ਆਈਐੱਸਆਈ ਦੀ ਮਦਦ ਨਾਲ ਕਈ ਹਮਲਿਆਂ ਦਾ ਮਾਸਟਰਮਾਈਂਡ ਬਣਿਆ ਹੋਇਆ ਹੈ , ਕੈਪਟਨ ਅਮਰਿੰਦਰ ਨੇ ਇਮਰਾਨ ਖਾਨ ਨੂੰ ਕਿਹਾ ਕਿ ਮਸੂਦ ਨੂੰ ਬਹਾਵਲਪੁਰ ਤੋਂ ਫੜ ਲੈਣ , ਜੇ ਤੁਸੀਂ ਅਜਿਹਾ ਨਹੀਂ ਕਰ ਸਕਦੇ ਤਾਂ ਅਸੀਂ ਉਸ ਨੂੰ ਫੜਾਂਗੇ , ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਨੇ ਤੰਜ਼ ਭਰੇ ਅੰਦਾਜ਼ ਵਿੱਚ ਕਿਹਾ ਕਿ ਅਸੀਂ ਛੱਬੀ ਗਿਆਰਾਂ ਹਮਲੇ ਦੇ ਸਬੂਤ ਦਿੱਤੇ ਸਨ , ਭਾਰਤ ਵੱਲੋਂ ਦਿੱਤੇ ਗਏ ਮੁੰਬਈ ਹਮਲੇ ਦੇ ਸਬੂਤਾਂ ਦਾ ਕੀ ਬਣਿਆ , ਉਨ੍ਹਾਂ ਕਿਹਾ ਕਿ ਹੁਣ ਗੱਲਬਾਤ ਦਾ ਸਮਾਂ ਨਹੀਂ ਰਹਿ ਗਿਆ |


ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਦੇ ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਤੇ ਬਿਆਨ ਦਿੰਦੇ ਹੋਏ ਇਕ ਵੀਡੀਓ ਜਾਰੀ ਕੀਤਾ ਸੀ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਇਸ ਵਿੱਚ ਪਾਕਿਸਤਾਨ ਦਾ ਹੱਥ ਨਹੀਂ ਹੈ , ਇਮਰਾਨ ਖਾਨ ਨੇ ਭਾਰਤ ਤੋਂ ਸਬੂਤ ਮੰਗਦੇ ਹੋਏ ਸਬੂਤ ਮਿਲਣ ਤੇ ਕਾਰਵਾਈ ਜ਼ਰੂਰ ਕਰਨ ਦੀ ਗੱਲ ਕਹੀ ਸੀ ਜਿਸ ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਅਤੇ ਸਾਬਕਾ ਫੌਜੀ ਕੈਪਟਨ ਅਮਰਿੰਦਰ ਸਿੰਘ ਨੇ ਪਲਟਵਾਰ ਕੀਤਾ ਹੈ |

More News

NRI Post
..
NRI Post
..
NRI Post
..