ਅੱਖਾਂ ਦੀ ਰੌਸ਼ਨੀ ਵਧਾਉਣ ਲਈ ਅਪਣਾਉ ਇਹ Tips

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੱਖਾਂ ਸਾਡੇ ਸਰੀਰ ਦਾ ਸੱਭ ਤੋਂ ਅਹਿਮ ਅਤੇ ਨਾਜ਼ੁਕ ਹਿੱਸਾ ਹਨ। ਅਜਿਹੇ ਵਿਚ ਇਸ ਨੂੰ ਖ਼ਾਸ ਦੇਖਭਾਲ ਦੀ ਲੋੜ ਹੁੰਦੀ ਹੈ ਪਰ ਕਈ ਘੰਟੇ ਲੈਪਟਾਪ, ਟੀਵੀ ਸਕ੍ਰੀਨ ਦੇਖਣ, ਗ਼ਲਤ ਖਾਣ-ਪੀਣ ਦੀਆਂ ਆਦਤਾਂ ਕਾਰਨ ਅੱਖਾਂ ਕਮਜ਼ੋਰ ਹੋਣ ਲਗਦੀਆਂ ਹਨ। ਸਮੱਸਿਆ ਵਧਣ ’ਤੇ ਐਨਕ ਲਗਵਾਉਣ ਦੀ ਨੌਬਤ ਤਕ ਆ ਜਾਂਦੀ ਹੈ।

ਐਨਕ ਲੱਗਣ ਦੇ ਕਾਰਨ: ਅੱਖਾਂ ਦੀ ਦੇਖਭਾਲ ਨਾ ਕਰਨਾ, ਖਾਣੇ ਵਿਚ ਪੋਸ਼ਕ ਤੱਤਾਂ ਦੀ ਘਾਟ, ਜੈਨੇਟਿਕ, -ਵਿਟਾਮਿਨ ਏ ਦੀ ਘਾਟ, ਘੰਟਿਆਂ ਤਕ ਟੀਵੀ ਜਾਂ ਕੰਪਿਊਟਰ ਸਕ੍ਰੀਨ ’ਤੇ ਕੰਮ ਕਰਨਾ। ਇਸ ਲਈ ਛੋਟਾ ਅੱਧਾ ਚਮਚ ਗਾਂ ਦਾ ਘਿਉ ਪਿਘਲਾ ਕੇ ਉਸ ਵਿਚ ਛੋਟਾ ਅੱਧਾ ਚਮਚ ਕਾਲੀ ਮਿਰਚ ਮਿਲਾਉ।

ਸਵੇਰੇ ਖ਼ਾਲੀ ਪੇਟ ਇਸ ਨੂੰ ਲਉ। ਇਸ ਮਗਰੋਂ ਇਕ ਗਲਾਸ ਕੋਸਾ ਪਾਣੀ ਜਾਂ ਦੁੱਧ ਪੀਉ। ਰੋਜ਼ਾਨਾ ਇਸ ਨੂੰ ਲੈਣ ਨਾਲ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਵਧਣ ਵਿਚ ਮਦਦ ਮਿਲੇਗੀ। ਤੁਹਾਨੂੰ 7 ਦਿਨਾਂ ਵਿਚ ਹੀ ਫ਼ਰਕ ਮਹਿਸੂਸ ਹੋਵੇਗਾ।

ਅੱਖਾਂ ਦੀ ਰੌਸ਼ਨੀ ਵਧਾਉਣ ਵਿਚ ਵੀ ਗਾਂ ਦਾ ਦੇਸੀ ਘਿਉ ਫ਼ਾਇਦੇਮੰਦ ਮੰਨਿਆ ਗਿਆ ਹੈ। ਇਸ ਨਾਲ ਵਾਲ ਵੀ ਜੜ੍ਹਾਂ ਤੋਂ ਪੋਸ਼ਿਤ ਹੋ ਕੇ ਸੁੰਦਰ, ਮੁਲਾਇਮ ਅਤੇ ਕਾਲੇ ਹੋਣਗੇ। ਕਾਲੀ ਮਿਰਚ ਪੋਸ਼ਕ ਤੱਤਾਂ, ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ, ਐਂਟੀ ਵਾਇਰਲ ਆਦਿ ਗੁਣਾਂ ਨਾਲ ਭਰਪੂਰ ਹੁੰਦੀ ਹੈ।

ਇਸ ਨੂੰ ਖਾਣ ਨਾਲ ਖਾਣੇ ਦੇ ਸਵਾਦ ਵਧਣ ਦੇ ਨਾਲ ਇਮਿਊਨਿਟੀ ਤੇਜ਼ ਹੁੰਦੀ ਹੈ। ਇਸ ਨਾਲ ਬੀਮਾਰੀਆਂ ਅਤੇ ਇਨਫ਼ੈਕਸ਼ਨ ਦੀ ਚਪੇਟ ਵਿਚ ਆਉਣ ਦਾ ਖ਼ਤਰਾ ਘੱਟ ਰਹਿੰਦਾ ਹੈ। ਇਸ ਨਾਲ ਹੀ ਅੱਖਾਂ ਦੀ ਰੌਸ਼ਨੀ ਵਧਣ ਵਿਚ ਮਦਦ ਮਿਲਦੀ ਹੈ।

More News

NRI Post
..
NRI Post
..
NRI Post
..