IPL 2022 DC VS PBKS : ਵਾਰਨਰ ਦਾ ਲਗਾਤਾਰ ਤੀਜਾ ਅਰਧ ਸੈਂਕੜਾ, Delhi ਦੀ Punjab ‘ਤੇ ਸ਼ਾਨਦਾਰ ਜਿੱਤ

by jaskamal

 ਨਿਊਜ਼ ਡੈਸਕ: ਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਸੀਜ਼ਨ ਦੇ 32ਵੇਂ ਮੈਚ 'ਚ, ਦਿੱਲੀ ਕੈਪੀਟਲਜ਼ ਦਾ ਸਾਹਮਣਾ ਪੰਜਾਬ ਕਿੰਗਜ਼ ਨਾਲ ਹੋਇਆ। ਮੁੰਬਈ ਦੇ ਬ੍ਰਾਬਨ ਸਟੇਡੀਅਮ 'ਚ ਦਿੱਲੀ ਦੇ ਕਪਤਾਨ ਰਿਸ਼ਭ ਪੰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਦਿੱਲੀ ਦੀ ਤਿੱਖੀ ਗੇਂਦਬਾਜ਼ੀ ਦੇ ਸਾਹਮਣੇ ਪੰਜਾਬ ਦੀ ਪੂਰੀ ਟੀਮ ਸਿਰਫ਼ 115 ਦੌੜਾਂ 'ਤੇ ਹੀ ਢੇਰ ਹੋ ਗਈ। ਖਲੀਲ ਅਹਿਮਦ, ਲਲਿਤ ਯਾਦਵ, ਅਕਸ਼ਰ ਪਟੇਲ ਤੇ ਕੁਲਦੀਪ ਯਾਦਵ ਨੇ 2-2 ਵਿਕਟਾਂ ਹਾਸਲ ਕੀਤੀਆਂ। ਦਿੱਲੀ ਨੇ ਟੀਚੇ ਦਾ ਪਿੱਛਾ ਕਰਦੇ ਹੋਏ 10.3 ਓਵਰਾਂ 'ਚ 1 ਵਿਕਟ ਗੁਆ ਕੇ ਜਿੱਤ ਹਾਸਲ ਕਰ ਲਈ। ਡੇਵਿਡ ਵਾਰਨਰ ਨੇ ਲਗਾਤਾਰ ਤੀਜਾ ਅਰਧ ਸੈਂਕੜਾ ਜੜਿਆ ਜਦਕਿ ਪ੍ਰਿਥਵੀ ਸ਼ਾਅ ਨੇ 41 ਦੌੜਾਂ ਬਣਾਈਆਂ।

ਪੰਜਾਬ ਵੱਲੋਂ ਮਿਲੇ 115 ਦੌੜਾਂ ਦੇ ਆਸਾਨ ਟੀਚੇ ਦਾ ਪਿੱਛਾ ਕਰਦਿਆਂ ਦਿੱਲੀ ਦੇ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ ਤੇ ਡੇਵਿਡ ਵਾਰਨਰ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਦੋਵਾਂ ਨੇ ਚੌਥੇ ਓਵਰ 'ਚ ਹੀ ਟੀਮ ਦਾ ਸਕੋਰ 50 ਦੌੜਾਂ ਤੋਂ ਪਾਰ ਕਰ ਦਿੱਤਾ। ਪਾਵਰਪਲੇ 'ਚ ਦੋਵਾਂ ਬੱਲੇਬਾਜ਼ਾਂ ਨੇ ਟੀਮ ਲਈ 81 ਦੌੜਾਂ ਜੋੜੀਆਂ। ਪ੍ਰਿਥਵੀ ਨੇ 18 ਗੇਂਦਾਂ ਖੇਡ ਕੇ 40 ਦੌੜਾਂ ਬਣਾਈਆਂ ਤੇ ਵਾਰਨਰ ਨੇ ਉਸੇ ਗੇਂਦ 'ਤੇ 36 ਦੌੜਾਂ ਬਣਾਈਆਂ। 20 ਗੇਂਦਾਂ 'ਤੇ 7 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 40 ਦੌੜਾਂ ਬਣਾਉਣ ਤੋਂ ਬਾਅਦ ਪ੍ਰਿਥਵੀ ਰਾਹੁਲ ਚਾਹਰ ਦੀ ਗੇਂਦ 'ਤੇ ਆਊਟ ਹੋ ਗਏ। ਵਾਰਨਰ ਨੇ ਧਮਾਕੇ ਦਾ ਸਿਲਸਿਲਾ ਜਾਰੀ ਰੱਖਿਆ ਤੇ 26 ਗੇਂਦਾਂ 'ਚ 9 ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ ਸੀਜ਼ਨ ਦਾ ਆਪਣਾ ਲਗਾਤਾਰ ਤੀਜਾ ਅਰਧ ਸੈਂਕੜਾ ਪੂਰਾ ਕੀਤਾ। ਉਹ 30 ਗੇਂਦਾਂ 'ਤੇ ਅਜੇਤੂ 60 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ ਜਿੱਤ ਦਿਵਾ ਕੇ ਪਰਤੇ।

More News

NRI Post
..
NRI Post
..
NRI Post
..