ਸੰਯੁਕਤ ਅਰਬ ਅਮੀਰਾਤ ‘ਚ ਭਾਰਤੀ ਜੋੜੇ ਦੇ ਕਤਲ ਦੋਸ਼ ‘ਚ ਦੋਸ਼ੀ ਨੂੰ ਫਾਂਸੀ ਦੀ ਸਜ਼ਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸੰਯੁਕਤ ਅਰਬ ਅਮੀਰਾਤ ਦੀ ਇਕ ਅਦਾਲਤ ਨੇ ਭਾਰਤੀ ਜੋੜੇ ਦੇ ਕਤਲ ਦੇ ਦੋਸ਼ 'ਚ ਇਕ ਪਾਕਿਸਤਾਨੀ ਵਰਕਰ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਈ-ਵਰਕਰ ਹੈ। ਦੋਸ਼ੀ ਨੇ ਦੱਸਿਆ ਕਿ ਮੈਂ ਸ਼ਾਰਜਾਹ ਸੁਪਰ ਮਾਰਕੀਟ ਤੋਂ ਇੱਕ ਚਾਕੂ ਖਰੀਦਿਆ ਅਤੇ ਇੱਕ ਡਰਾਈਵਰ ਨੂੰ 70 ਦਿਰਹਮ ਦਿੱਤੇ ਤਾਂ ਜੋ ਉਹ ਮੈਨੂੰ ਵਿਲਾ ਦੇ ਨੇੜੇ ਛੱਡ ਸਕੇ। ਦੋਸ਼ੀ ਨੇ ਦੱਸਿਆ ਕਿ ਮੈਂ ਆਪਣੀ ਜੁੱਤੀ ਲਾਹ ਕੇ ਉਹ ਨੰਗੇ ਪੈਰੀਂ ਘਰ ਅੰਦਰ ਦਾਖਲ ਹੋ ਗਿਆ ਅਤੇ ਪੈਸੇ ਲੱਭਣ ਲੱਗਾ।

ਉਸ ਨੇ ਪਹਿਲੀ ਮੰਜ਼ਿਲ 'ਤੇ ਮਿਲੇ ਪਰਸ 'ਚੋਂ 1,965 ਦਿਰਹਾਮ ਚੋਰੀ ਕਰ ਲਏ। ਉਸ ਨੂੰ ਉਦੋਂ ਯਾਦ ਆਇਆ ਕਿ ਹਾਲ ਹੀ ਵਿਚ ਜਦੋਂ ਉਹ ਵਿਲਾ ਵਿਚ ਰੱਖ-ਰਖਾਅ ਲਈ ਆਇਆ ਸੀ ਤਾਂ ਉਸ ਨੇ ਜੋੜੇ ਦੇ ਕਮਰੇ ਵਿਚ ਪੈਸੇ ਦੇਖੇ ਸਨ, ਜਿਸ ਤੋਂ ਬਾਅਦ ਉਹ ਜੋੜੇ ਦੇ ਕਮਰੇ ਵਿਚ ਦਾਖਲ ਹੋਇਆ। ਉਸ ਨੇ ਦਰਾਜ਼ ਖੋਲ੍ਹ ਕੇ ਪੈਸੇ ਲੱਭਣੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਹਿਰੇਨ ਜਾਗ ਗਿਆ।

ਹਿਰੇਨ ਨੂੰ ਜਾਗਦਾ ਦੇਖ ਕੇ ਬਿਨਾਂ ਕੁਝ ਸੋਚੇ-ਸਮਝੇ ਉਸ ਨੇ ਇਕ ਤੋਂ ਬਾਅਦ ਚਾਕੂ ਨਾਲ ਕਈ ਵਾਰ ਕੀਤੇ। ਦਰਦ ਨਾਲ ਤੜਫਦੇ ਜੋੜੇ ਦੀ ਆਵਾਜ਼ ਸੁਣ ਕੇ ਉਨ੍ਹਾਂ ਦੀ 18 ਸਾਲ ਦੀ ਧੀ ਕਮਰੇ 'ਚ ਪਹੁੰਚੀ ਅਤੇ ਆਪਣੇ ਮਾਤਾ-ਪਿਤਾ ਨੂੰ ਖੂਨ ਨਾਲ ਲੱਥਪੱਥ ਦੇਖਿਆ। ਮੁਲਜ਼ਮ ਉਸ ਦੇ ਗਲੇ 'ਤੇ ਵਾਰ ਕਰ ਕੇ ਉਥੋਂ ਫ਼ਰਾਰ ਹੋ ਗਿਆ। ਘਟਨਾ ਦੇ 24 ਘੰਟਿਆਂ ਦੇ ਅੰਦਰ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

More News

NRI Post
..
NRI Post
..
NRI Post
..