IPL 2022 : ਮੁੰਬਈ ਇੰਡੀਅਨਜ਼ ਦੇ ਖਿਡਾਰੀਆਂ ‘ਤੇ ਮਧੂ ਮੱਖੀਆਂ ਨੇ ਕੀਤਾ ਹਮਲਾ, ਦੇਖੋ ਤਸਵੀਰਾਂ

by jaskamal

ਨਿਊਜ਼ ਡੈਸਕ : ਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਸੀਜ਼ਨ ਦੇ ਆਪਣੇ ਸੱਤਵੇਂ ਮੈਚ 'ਚ ਮੁੰਬਈ ਇੰਡੀਅਨਜ਼ ਦੀ ਟੀਮ ਕਿਸੇ ਵੀ ਕੀਮਤ 'ਤੇ ਜਿੱਤਣਾ ਚਾਹੇਗੀ। ਲਗਾਤਾਰ ਛੇ ਮੈਚ ਹਾਰਨ ਤੋਂ ਬਾਅਦ, ਇਕ ਹੋਰ ਹਾਰ ਦਾ ਮਤਲਬ ਟੂਰਨਾਮੈਂਟ ਦੇ ਪਲੇਆਫ ਦਾ ਅੰਤ ਹੋਵੇਗਾ। ਇਸ ਦੌਰਾਨ ਇਕ ਅਜੀਬੋ-ਗਰੀਬ ਘਟਨਾ ਸਾਹਮਣੇ ਆਈ ਜਦੋਂ ਮਧੂ ਮੱਖੀਆਂ ਨੇ ਟੀਮ ਦੇ ਖਿਡਾਰੀਆਂ 'ਤੇ ਅਚਾਨਕ ਹਮਲਾ ਕਰ ਦਿੱਤਾ। ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਮੁੰਬਈ ਦੀ ਟੀਮ ਦੇ ਅਭਿਆਸ ਸੈਸ਼ਨ ਦੌਰਾਨ ਮਧੂ ਮੱਖੀਆਂ ਨੇ ਹਮਲਾ ਕਰ ਦਿੱਤਾ। ਇਸ ਗੱਲ ਨੂੰ ਟੀਮ ਵੱਲੋਂ ਖੁਦ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਗਿਆ ਹੈ।

ਵੀਰਵਾਰ ਸ਼ਾਮ 21 ਅਪ੍ਰੈਲ ਨੂੰ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ 'ਚ ਮੁੰਬਈ ਦੀ ਟੀਮ ਨੇ ਚੇਨਈ ਦੇ ਖਿਲਾਫ ਮੈਚ ਖੇਡਣਾ ਹੈ। ਇਸ ਮੈਚ ਤੋਂ ਪਹਿਲਾਂ ਖਿਡਾਰੀ ਸਟੇਡੀਅਮ 'ਚ ਅਭਿਆਸ ਕਰ ਰਹੇ ਸਨ, ਇਸ ਦੌਰਾਨ ਅਚਾਨਕ ਹਜ਼ਾਰਾਂ ਮਧੂ ਮੱਖੀਆਂ ਨੇ ਖਿਡਾਰੀਆਂ 'ਤੇ ਹਮਲਾ ਕਰ ਦਿੱਤਾ। ਟੀਮ ਦੇ ਸਾਰੇ ਖਿਡਾਰੀਆਂ ਨੇ ਆਪਣੇ ਆਪ ਨੂੰ ਬਚਾਉਣ ਦਾ ਤਰੀਕਾ ਲੱਭਿਆ ਅਤੇ ਸਾਰੇ ਅੰਦਰ ਸਿਰ ਲੁਕਾ ਕੇ ਜ਼ਮੀਨ 'ਤੇ ਲੇਟ ਗਏ। ਇਹ ਉਪਾਅ ਟੀਮ ਦੇ ਖਿਡਾਰੀਆਂ ਲਈ ਕੰਮ ਆਇਆ ਅਤੇ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ।

More News

NRI Post
..
NRI Post
..
NRI Post
..