ਬਰਡ ਫਲੂ ਦਾ ਪਹਿਲਾ ਮਾਮਲਾ, 4 ਸਾਲ ਦਾ ਬੱਚਾ ਸੰਕਰਮਿਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੋਰੋਨਾ ਵਾਇਰਸ ਦਾ ਕਹਿਰ ਅਜੇ ਖ਼ਤਮ ਨਹੀਂ ਹੋਇਆ ਸੀ ਕਿ ਚੀਨ ਦੇ ਹੇਨਾਨ ਸੂਬੇ 'ਚ ਬਰਡ ਫਲੂ ਦੇ H3N8 ਸਟ੍ਰੇਨ ਨਾਲ ਸੰਕਰਮਿਤ ਇਨਸਾਨ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ।

ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ ਨੇ ਦੱਸਿਆ ਕਿ ਜਿਸ ਬੱਚੇ 'ਚ ਬਰਡ ਫਲੂ ਦਾ H3N8 ਸਟ੍ਰੇਨ ਪਾਇਆ ਗਿਆ ਹੈ। ਉਸ 'ਚ ਬੁਖਾਰ ਸਮੇਤ ਹੋਰ ਵੀ ਕਈ ਲੱਛਣ ਮਿਲੇ ਹਨ। ਜਿਸ ਤੋਂ ਬਾਅਦ ਚਾਰ ਸਾਲਾ ਮੁੰਡੇ ਦੀ ਸਿਹਤ ਜਾਂਚ ਕੀਤੀ ਗਈ ਅਤੇ ਉਹ ਵਾਇਰਸ ਨਾਲ ਸੰਕਰਮਿਤ ਪਾਇਆ ਗਿਆ। ਐੱਨ.ਐੱਚ.ਸੀ. ਦੇ ਅਨੁਸਾਰ ਬੱਚੇ ਦੇ ਨਜ਼ਦੀਕੀ ਰਿਸ਼ਤੇਦਾਰਾਂ ਵਿੱਚੋਂ ਕੋਈ ਵੀ ਵਾਇਰਸ ਨਾਲ ਸੰਕਰਮਿਤ ਨਹੀਂ ਸੀ।

ਇਸ ਵਿੱਚ ਕਿਹਾ ਗਿਆ ਹੈ ਕਿ ਬੱਚਾ ਘਰ ਵਿੱਚ ਪਾਲੀਆਂ ਮੁਰਗੀਆਂ ਅਤੇ ਕਾਂ ਦੇ ਸੰਪਰਕ ਵਿੱਚ ਆਉਣ ਨਾਲ ਸੰਕਰਮਣ ਹੋਇਆ ਹੈ।ਸਿਹਤ ਕਮਿਸ਼ਨ ਨੇ ਕਿਹਾ ਕਿ H3N8 ਘੋੜਿਆਂ, ਕੁੱਤਿਆਂ ਅਤੇ ਪੰਛੀਆਂ ਵਿੱਚ ਪਹਿਲਾਂ ਹੀ ਪਾਇਆ ਜਾ ਚੁੱਕਾ ਹੈ ਪਰ ਇਹ H3N8 ਨਾਲ ਸੰਕਰਮਿਤ ਮਨੁੱਖ ਦਾ ਪਹਿਲਾ ਮਾਮਲਾ ਹੈ।

More News

NRI Post
..
NRI Post
..
NRI Post
..