Choclate ਖਾਣ ਵਾਲੇ ਹੋ ਜਾਓ ਸਾਵਧਾਨ ! WHO ਨੇ ਦਿੱਤੀ ਇਹ ਚਿਤਾਵਨੀ

by jaskamal

ਨਿਊਜ਼ ਡੈਸਕ : ਵਿਸ਼ਵ ਸਿਹਤ ਸੰਗਠਨ WHO ਨੇ ਕਿਹਾ ਹੈ ਕਿ ਬੈਲਜੀਅਮ ’ਚ ਬਣਨ ਵਾਲੀ ਇਕ ਵਿਸ਼ੇਸ਼ ਕਿਸਮ ਦੀ ਚਾਕਲੇਟ ਬੇਹੱਦ ਖਤਰਨਾਕ ਹੈ ਤੇ ਇਹ ਕਈ ਤਰ੍ਹਾਂ ਦੇ ਰੋਗ ਪੈਦਾ ਕਰ ਸਕਦੀ ਹੈ। ਸੰਗਠਨ ਨੇ ਬਕਾਇਦਾ ਚਿਤਾਵਨੀ ਜਾਰੀ ਕਰਦੇ ਹੋਏ ਦੁਨੀਆ ਦੇ ਕਈ ਦੇਸ਼ਾਂ ’ਚ ਇਸ ਦੀ ਪੁਸ਼ਟੀ ਵੀ ਕੀਤੀ ਹੈ ਅਤੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ। ਦਰਅਸਲ ਵਿਸ਼ਵ ਸਿਹਤ ਸੰਗਠਨ ਨੇ ਦੱਸਿਆ ਕਿ ਬੈਲਜੀਅਮ ’ਚ ਬਣਨ ਵਾਲੀ ਇਕ ਚਾਕਲੇਟ ’ਚ ਸੈਲਮੋਨੇਲਾ ਨਾਂ ਦਾ ਪਾਇਆ ਜਾਣ ਵਾਲਾ ਜ਼ਹਿਰੀਲਾ ਪਦਾਰਥ ਕਾਫੀ ਖਤਰਨਾਕ ਹੈ। ਇਸ ਨਾਲ ਕਰੀਬ 150 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।

ਸੈਲਮੋਨੇਲਾ ਟਾਈਫਿਮਿਊਰੀਅਮ ਇਕ ਗੈਸਟ੍ਰੋਐਂਟੇਰਾਈਟਿਸ ਪੈਦਾ ਕਰਨਾ ਵਾਲਾ ਰੋਗਜਨਕ ਬੈਕਟੀਰੀਆ ਹੈ। WHO ਨੇ ਦੱਸਿਆ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਹਾਲ ਹੀ ’ਚ ਮਾਰਚ ’ਚ ਬ੍ਰਿਟੇਨ ਨੇ ਵਿਸ਼ਵ ਸਿਹਤ ਸੰਗਠਨ ਨੂੰ ਇਕ ਬੈਕਟੀਰੀਅਲ ਇਨਫੈਕਸ਼ਨ ਦੇ ਤੇਜ਼ੀ ਨਾਲ ਫੈਲਣ ਬਾਰੇ ਦੱਸਿਆ। ਇਸ ਤੋਂ ਬਾਅਦ ਜਦੋਂ ਉੱਥੇ ਜਾਂਚ ਸ਼ੁਰੂ ਹੋਈ ਤਾਂ ਵਿਸ਼ਵ ਸਿਹਤ ਸੰਗਠਨ ਨੇ ਦੱਸਿਆ ਕਿ ਇਸੇ ਸੈਲਮੋਨੇਲਾ ਬੈਕਟੀਰੀਆ ਨਾਲ ਹੋਣ ਵਾਲੀ ਫੂਡ ਪੁਆਈਜਨਿੰਗ ਦੇ ਇਹ ਮਾਮਲੇ ਸਾਹਮਣੇ ਆਏ ਹਨ ਅਤੇ ਫਿਰ ਇਹੀ ਸੈਲਮੋਨੇਲਾ ਬੈਕਟੀਰੀਆ ਬੈਲਜੀਅਮ ਚਾਕਲੇਟ ’ਚ ਪਾਏ ਗਏ, ਜਿਸ ਕਾਰਨ ਇਹ ਫੈਲ ਰਹੇ ਹਨ।

More News

NRI Post
..
NRI Post
..
NRI Post
..