ਪਟਿਆਲਾ ਦੀ ਘਟਨਾ ‘ਤੇ ਸਿਮਰਨਜੀਤ ਸਿੰਘ ਮਾਨ ਨੇ ਕਿਹਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਟਿਆਲਾ 'ਚ ਵਾਪਰੀ ਹਿੰਸਾ ਨੂੰ ਸਿਮਰਨਜੀਤ ਸਿੰਘ ਮਾਨ ਨੇ ਸਿਆਸੀ ਸਟੰਟ ਕਰਾਰ ਦਿੱਤਾ। ਸਿਮਰਨਜੀਤ ਮਾਨ ਨੇ ਕਿਹਾ ਕਿ ਇਹ ਹਿੰਸਾ ਉਨ੍ਹਾਂ ਧਾਰਮਿਕ ਅਤੇ ਸਿਆਸੀ ਲੀਡਰਾਂ ਵੱਲੋਂ ਕਰਵਾਈ ਗਈ ਹੈ, ਜਿਨ੍ਹਾਂ ਦੀ ਸਕਿਓਰਿਟੀ ਖੋਹੀ ਗਈ। ਇਸ ਦਾ ਕਿਸੇ ਸੰਗਠਨ ਜਾਂ ਧਰਮ ਨਾਲ ਕੋਈ ਵਾਹ ਵਾਸਤਾ ਨਹੀਂ ਹੈ। ਸਿਰਫ਼ ਧਾਰਮਿਕ ਅਤੇ ਸਿਆਸੀ ਲੀਡਰਾਂ ਨੇ ਸਕਿਓਰਿਟੀ ਵਾਪਸ ਲੈਣ ਲਈ ਇਹ ਹਿੰਸਾ ਕਰਵਾਈ, ਜਿਸ ਵਿੱਚ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ।

ਸਰਕਾਰੀ ਏਜੰਸੀਆਂ ਨੇ ਪਹਿਲਾਂ ਦੇਸ਼ ਨੂੰ ਇਸ ਦੀ ਜਾਣਕਾਰੀ ਕਿਉਂ ਨਹੀਂ ਦਿੱਤੀ ਸੀ ਕਿ ਚਾਈਨਾ ਇੰਡੀਆ ਦੀ ਜ਼ਮੀਨ ਹੜਪ ਸਕਦਾ ਹੈ ਜਾਂ ਫਿਰ ਅਮਰੀਕਾ ਅਫ਼ਗਾਨਿਸਤਾਨ ਛੱਡ ਕੇ ਜਾ ਸਕਦਾ ਹੈ ਤੇ ਭਾਰਤ ਆਪਣੇ ਲੋਕਾਂ ਨੂੰ ਅਫ਼ਗਾਨਿਸਤਾਨ ਚੋਂ ਬਾਹਰ ਕੱਢ ਲਏ ਅਤੇ ਹੁਣ ਝੂਠੀ ਜਾਣਕਾਰੀ ਕਿਉਂ ਫ਼ੈਲਾਈ ਜਾ ਰਹੀ ਹੈ।

ਇਸ ਤੋਂ ਇਲਾਵਾ ਸਿਮਰਨਜੀਤ ਸਿੰਘ ਮਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀਆਂ ਪੈਂਡਿੰਗ ਪਈਆਂ ਚੋਣਾਂ ਦਾ ਮੁੱਦਾ ਵੀ ਉਠਾਇਆ ਮਾਨ ਨੇ ਕਿਹਾ ਕਿ ਬਾਰਾਂ ਸਾਲ ਹੋ ਗਏ ਹਨ, ਕੇਂਦਰ ਸਰਕਾਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਿਉਂ ਨਹੀਂ ਕਰਵਾ ਰਹੀ ? ਜਿਸ ਕਮੇਟੀ ਦੀ ਮਿਆਦ ਪੰਜ ਸਾਲ ਦੀ ਹੈ, ਉਸ ਨੂੰ 12 ਸਾਲ ਹੋ ਗਏ ਨੇ ਹਾਲੇ ਤਕ ਚੋਣ ਨਹੀਂ ਕਰਵਾਈ।