ਸ਼ਰਾਬ ਦੇ ਨਸ਼ੇ ’ਚ ਵਿਅਕਤੀ ਨੇ ਫਾਹਾ ਲੱਗਾ ਕੀਤੀ ਖੁਦਕੁਸ਼ੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਵਿਖੇ ਟਿੱਬਾ ਰੋਡ ਸਥਿਤ ਮਹਾਤਮਾ ਕਾਲੋਨੀ 'ਚ ਰਾਜੂ ਚੌਧਰੀ ਨੇ ਫਾਹ ਲੈ ਕੇ ਖੁਦਕੁਸ਼ੀ ਕਰ ਲਈ। ਐੱਸ. ਐੱਚ. ਓ. ਰਣਵੀਰ ਸਿੰਘ ਨੇ ਦੱਸਿਆ ਕਿ ਰਾਜੂ ਚੌਧਰੀ ਇਕ ਡਾਇੰਗ ਫੈਕਟਰੀ ਵਿਚ ਕੰਮ ਕਰਦਾ ਸੀ। ਉਸ ਦੇ ਤਿੰਨ ਬੱਚੇ ਹਨ ਅਤੇ ਉਹ ਕਿਰਾਏ ਦੇ ਮਕਾਨ ’ਚ ਰਹਿੰਦਾ ਸੀ। ਰਾਜੂ ਸ਼ਰਾਬ ਪੀਣ ਦਾ ਆਦੀ ਸੀ 'ਤੇ ਸ਼ਰਾਬ ਪੀਣ ਤੋਂ ਬਾਅਦ ਪਤਨੀ ਅਤੇ ਬੱਚਿਆਂ ਨਾਲ ਕੁੱਟ-ਮਾਰ ਕਰਦਾ ਸੀ।

ਉਹ ਸ਼ਰਾਬ ਦੇ ਨਸ਼ੇ ’ਚ ਘਰ ਪੁੱਜਾ। ਉਸ ਨੇ ਪਹਿਲਾਂ ਪਤਨੀ ਨਾਲ ਕੁੱਟ-ਮਾਰ ਕੀਤੀ ਅਤੇ ਫਿਰ ਬੱਚਿਆਂ ਨੂੰ ਕੁੱਟਿਆ। ਰਾਜੂ ਦੀ ਮਾਰ ਤੋਂ ਬਚਣ ਲਈ ਸਾਰੇ ਉੱਪਰ ਛੱਤ ’ਤੇ ਜਾ ਕੇ ਸੌਂ ਗਏ। ਇਸ ਦੌਰਾਨ ਰਾਜੂ ਨੇ ਕਮਰੇ ਦਾ ਦਰਵਾਜ਼ਾ ਬੰਦ ਕੀਤਾ 'ਅਤੇ ਅੰਦਰ ਚਲਾ ਗਿਆ। ਜਦ ਪਰਿਵਾਰ ਨੇ ਸਵੇਰੇ ਦੇਖਿਆ ਤਾਂ ਉਸ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਉਸ ਤੋਂ ਬਾਅਦ ਨੇੜਲੇ ਗੁਆਂਢੀ ਨੂੰ ਬੁਲਾਇਆ ਗਿਆ ਅਤੇ ਦਰਵਾਜ਼ਾ ਤੋੜ ਲਾਸ਼ ਨੂੰ ਕੱਢਿਆ ਗਿਆ।

More News

NRI Post
..
NRI Post
..
NRI Post
..