ਵਿਆਹ ਤੋਂ ਇਨਕਾਰ ਕਰਨ ’ਤੇ ਜੀਜੇ ਦੇ ਭਰਾ ਵਲੋਂ ਲੜਕੀ ਦਾ ਕਤਲ

by jaskamal

ਨਿਊਜ਼ ਡੈਸਕ : ਦੀਨਾਨਗਰ ਥਾਣੇ ਦੇ ਅਧੀਨ ਪੈਂਦੇ ਪਿੰਡ ਸੈਨਪੁਰ 'ਚ ਇਕ ਕੁੜੀ ਦਾ ਕਤਲ ਕਰਨ ’ਤੇ ਪੁਲਸ ਨੇ ਮ੍ਰਿਤਕ ਕੁੜੀ ਦੇ ਜੀਜੇ ਦੇ ਭਰਾ ਤੇ ਇਕ ਹੋਰ ਨੌਜਵਾਨ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਅਨੁਸਰ ਪੂਜਾ ਪੁੱਤਰੀ ਲੇਟ ਕੁਲਵੰਤ ਰਾਜ ਵਾਸੀ ਸੈਨਪੁਰ ਥਾਣਾ ਦੀਨਾਨਗਰ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਉਹ ਘਰ 'ਚ ਇਕੱਲੀ ਰਹਿੰਦੀ ਸੀ। ਰੋਜ਼ ਰਾਤ ਨੂੰ ਉਹ ਆਪਣੇ ਨਾਨਕੇ ਪਿੰਡ ਮਾਮਾ ਅਮਰਨਾਥ ਦੇ ਘਰ ਥੋੜੀ ਦੂਰੀ ’ਤੇ ਪੈਦੇ ਪਿੰਡ ਅਬਲਖੈਰ 'ਚ ਸੌਣ ਲਈ ਚਲੀ ਜਾਂਦੀ ਸੀ।

ਬੀਤੀ ਰਾਤ ਪੂਜਾ ਜਦੋਂ ਦੇਰ ਰਾਤ ਤੱਕ ਆਪਣੇ ਮਾਮਾ ਅਮਰਨਾਥ ਦੇ ਘਰ ਨਹੀਂ ਪਹੁੰਚੀ, ਤਾਂ ਅਮਰਨਾਥ ਨੇ ਉਸ ਦੇ ਘਰ ਤੋਂ ਸੈਨਪੁਰ ਜਾ ਕੇ ਵੇਖਿਆ ਤਾਂ ਪੂਜਾ ਦੀ ਲਾਸ਼ ਉਸ ਦੇ ਕਮਰੇ 'ਚ ਬੈੱਡ ’ਤੇ ਪਈ ਹੋਈ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਦੀਨਾਨਗਰ ਪੁਲਸ ਸਟੇਸ਼ਨ ਦੇ ਇੰਚਾਰਜ ਕਪਿਲ ਕੌਂਸਲ ਨੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਪੂਜਾ ਦੀ ਗਲਾ ਘੁਟ ਕੇ ਹੱਤਿਆ ਕੀਤੀ ਗਈ ਹੈ, ਕਿਉਂਕਿ ਉਸ ਦੇ ਗਲੇ ’ਤੇ ਕਾਫੀ ਸੱਟਾਂ ਦੇ ਨਿਸ਼ਾਨ ਸੀ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਦੀਨਾਨਗਰ ਦੇ ਨੇੜਲੇ ਪਿੰਡ ਭਟੋਆ ਵਾਸੀ ਰਾਹੁਲ ਉਰਫ ਸੇਂਟੀ ਜੋ ਉਨ੍ਹਾਂ ਦੇ ਇਕ ਜੀਜੇ ਦਾ ਭਰਾ ਹੈ, ਉਹ ਉਸ ਨੂੰ ਤੰਗ ਕਰ ਕੇ ਬਲੈਕਮੇਲ ਕਰਦਾ ਸੀ। 

More News

NRI Post
..
NRI Post
..
NRI Post
..