Jammu Kashmir : ਕੱਟੜਾ ਤੋਂ ਜੰਮੂ ਜਾ ਰਹੀ ਬੱਸ ਧਮਾਕੇ ਦੌਰਾਨ ਜਿਉਂਦੇ ਸੜੇ ਚਾਰ, 22 ਝੁਲਸੇ

by jaskamal

ਨਿਊਜ਼ ਡੈਸਕ : ਕਟੜਾ ਤੋਂ ਜੰਮੂ ਜਾ ਰਹੀ ਯਾਤਰੀਆਂ ਨਾਲ ਭਰੀ ਬੱਸ 'ਚ ਨੋਮਈ ਨੇੜੇ ਅਚਾਨਕ ਧਮਾਕਾ ਹੋ ਗਿਆ ਅਤੇ ਅੱਗ ਲੱਗ ਗਈ। ਇਸ ਭਿਆਨਕ ਹਾਦਸੇ 'ਚ ਇਕ ਮਾਸੂਮ ਸਮੇਤ ਚਾਰ ਯਾਤਰੀ ਝੁਲਸ ਗਏ ਹਨ। ਜਦਕਿ 22 ਯਾਤਰੀ ਸੜਨ ਕਾਰਨ ਜ਼ਖਮੀ ਹੋ ਗਏ ਹਨ। ਇਨ੍ਹਾਂ 'ਚੋਂ 14 ਨੂੰ ਕਟੜਾ ਦੇ ਨਰਾਇਣ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਬਾਕੀਆਂ ਦਾ ਇਲਾਜ ਕਮਿਊਨਿਟੀ ਹੈਲਥ ਸੈਂਟਰ 'ਚ ਚੱਲ ਰਿਹਾ ਹੈ। ਧੂੰਏਂ ਨਾਲ ਸੜ ਰਹੀ ਬੱਸ ਦੀ ਅੱਗ ਨੂੰ ਬੁਝਾਉਣ ਲਈ ਫਾਇਰ ਫਾਈਟਰਜ਼ ਤੇ ਪੁਲਸ ਨੂੰ ਕਾਫੀ ਮੁਸ਼ੱਕਤ ਕਰਨੀ ਪਈ।

ਜਾਣਕਾਰੀ ਅਨੁਸਾਰ ਬੱਸ ਸਵਾਰੀਆਂ ਨੂੰ ਭਰ ਕੇ ਕਟੜਾ ਤੋਂ ਰਵਾਨਾ ਹੋਈ। ਹੁਣ ਉਹ ਡੇਢ ਕਿਲੋਮੀਟਰ ਹੀ ਵਧੀ ਹੋਵੇਗੀ ਕਿ ਬੱਸ 'ਚ ਅਚਾਨਕ ਧਮਾਕਾ ਹੋਇਆ ਤੇ ਦੇਖਦੇ ਹੀ ਦੇਖਦੇ ਬੱਸ ਅੱਗ ਦੇ ਗੋਲੇ 'ਚ ਤਬਦੀਲ ਹੋ ਗਈ। ਇਹ ਸਭ ਕੁਝ ਇੰਨੀ ਤੇਜ਼ੀ ਨਾਲ ਵਾਪਰਿਆ ਕਿ ਬੱਸ 'ਚ ਸਵਾਰ ਯਾਤਰੀਆਂ ਨੂੰ ਭੱਜਣ ਦਾ ਮੌਕਾ ਨਹੀਂ ਮਿਲਿਆ। ਕਟੜਾ ਤੋਂ ਫਾਇਰਫਾਈਟਰਜ਼, ਪੁਲਿਸ ਟੀਮਾਂ ਅਤੇ ਐਂਬੂਲੈਂਸਾਂ ਨੂੰ ਬੁਲਾਇਆ ਗਿਆ। ਬੜੀ ਮੁਸ਼ਕਲ ਨਾਲ ਬੱਸ ਵਿਚ ਸਵਾਰ ਸਾਰੇ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ।

More News

NRI Post
..
NRI Post
..
NRI Post
..