ਸੁਖਪਾਲ ਸਿੰਘ ਖਹਿਰਾ ਨੇ ‘ਆਪ’ ਸਰਕਾਰ ’ਤੇ ਸਾਧੇ ਤਿੱਖੇ ਨਿਸ਼ਾਨੇ, ਕਿਹਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ ਪਰੈੱਸ ਕਲੱਬ ਵਿਖੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਮੋਹਾਲੀ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਹੋਏ ਹਮਲੇ 'ਤੇ ਪਟਿਆਲਾ ਵਿਖੇ ਹੋਈ ਹਿੰਸਾ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਲਪੇਟੇ ’ਚ ਲਿਆ। ਉਨ੍ਹਾਂ ਨੇ ਕਪੂਰਥਲਾ ਵਿਖੇ ਨਿਜ਼ਾਮਪੁਰ ਹਲਕੇ ’ਚ ਵਾਪਰੀ ਕਤਲ ਦੀ ਵਾਰਦਾਤ ’ਚ ਨਾਮਜ਼ਦ ਕੀਤੇ ਗਏ ਬਲਜਿੰਦਰ ਸਿੰਘ ਪਰਵਾਨਾ ਨੂੰ ਲੈ ਕੇ ਵੀ ਤਿੱਖੇ ਸਵਾਲ ਕੀਤੇ।

ਖਹਿਰਾ ਨੇ ਕਿਹਾ ਕਿ ਮੋਹਾਲੀ ਦੀ ਇੰਟੈਲੀਜੈਂਸ ਵਾਲੀ ਬਿਲਡਿੰਗ ਸਭ ਤੋਂ ਸਕਿਓਰ ਬਿਲਡਿੰਗ ਮੰਨੀ ਜਾਂਦੀ ਹੈ। ਜੇਕਰ ਹੈੱਡਕੁਆਰਟਰ ਹੀ ਮਹਫੂਜ਼ ਨਹੀਂ ਹੋ ਸਕਦਾ ਤਾਂ ਫਿਰ ਕਿਹੜੀ ਜਗ੍ਹਾ ਮਹਫੂਜ਼ ਹੋਵੇਗੀ

ਉਨ੍ਹਾਂ ਨੇ ਕਪੂਰਥਲਾ ਦੇ ਨਿਜ਼ਾਮਪੁਰ ਹਲਕੇ ’ਚ ਵਾਪਰੀ ਕਤਲ ਦੀ ਘਟਨਾ ਦੇ ਸਬੰਧ ’ਚ ਨਾਮਜ਼ਦ ਕੀਤੇ ਗਏ ਬਲਵਿੰਦਰ ਸਿੰਘ ਪਰਵਾਨਾ ਨੂੰ ਲੈ ਕੇ ਕਿਹਾ ਕਿ ਇਸ ਕੇਸ ’ਚ ਪਰਵਾਨਾ ਨੂੰ 8 ਮਹੀਨਿਆਂ ਬਾਅਦ ਨਾਮਜ਼ਦ ਕੀਤਾ ਗਿਆ ਹੈ। 8 ਮਹੀਨਿਆਂ ਤੱਕ ਪੰਜਾਬ ਦੀ ਪੁਲਿਸ ਕੀ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਆਖ਼ਿਰ ਇਹ ਕਿਹੋ ਰਾਜਨੀਤੀ ‘ਆਪ’ ਪੰਜਾਬ ’ਚ ਚਲਾ ਰਹੀ ਹੈ। ਇਸ ਨਾਲ ਪੰਜਾਬ ਦਾ ਮਾਹੌਲ ਹੋਰ ਵਿਗੜੇਗਾ।

ਉਥੇ ਹੀ ਸਾਬਕਾ ਮੁੱਖ ਮੰਤਰੀ ਓ. ਪੀ. ਸੋਨੀ ਸਮੇਤ ਹੋਰ ਵੱਡੇ-ਵੱਡੇ ਵਿਧਾਇਕਾਂ ਦੀਆਂ ਘਟਾਈ ਗਈ ਸਕਿਓਰਿਟੀ ਦੇ ਮੁੱਦੇ ’ਤੇ ਬੋਲਦੇ ਹੋਏ ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਕਿਓਰਿਟੀਆਂ ਘਟਾਈਆਂ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਭਗਵੰਤ ਮਾਨ ਦੀ ਭੈਣ ਨੂੰ ਸਕਿਓਰਿਟੀ ਦੇਣ ਦਾ ਕੀ ਰਾਈਟ ਹੈ।