ਨਿਕਹਤ ਜ਼ਰੀਨ ਨੂੰ ਮਹਿਲਾ ਬਾਕਸਿੰਗ ‘ਚ ਵਿਸ਼ਵ ਚੈਂਪੀਅਨ ਬਣਨ ‘ਤੇ PM ਮੋਦੀ ਨੇ ਦਿੱਤੀ ਵਧਾਈ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : PM ਨਰਿੰਦਰ ਮੋਦੀ ਨੇ ਨਿਕਹਤ ਜ਼ਰੀਨ ਨੂੰ ਮਹਿਲਾ ਵਿਸ਼ਵ ਚੈਂਪੀਅਨਸ਼ਿਪ ਫਲਾਈਵੇਟ ਵਰਗ 'ਚ ਸੋਨ ਤਮਗ਼ਾ ਜਿੱਤਣ 'ਤੇ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਦੇਸ਼ ਨੂੰ ਮਾਣ ਮਹਿਸੂਸ ਕਰਾਇਆ ਹੈ। 6 ਵਾਰ ਦੀ ਚੈਂਪੀਅਨ ਐੱਮ. ਸੀ. ਮੈਰੀਕਾਮ 2002, 2005, 2006, 2008, 2010 ਤੇ 2018, ਸਰਿਤਾ ਦੇਵੀ 2006, ਜੇਨੀ ਆਰ. ਐੱਲ. 2006 ਤੇ ਲੇਖਾ ਕੇ. ਸੀ. ਇਸ ਤੋਂ ਪਹਿਲਾਂ ਵਿਸ਼ਵ ਖ਼ਿਤਾਬ ਜਿੱਤ ਚੁੱਕੀਆਂ ਹਨ।

ਮੋਦੀ ਨੇ ਟਵੀਟ ਕੀਤਾ, 'ਸਾਡੇ ਮੁੱਕੇਬਾਜ਼ਾਂ ਨੇ ਸਾਨੂੰ ਮਾਣ ਮਹਿਸੂਸ ਕਰਾਇਆ ਹੈ। ਨਿਕਹਤ ਜ਼ਰੀਨ ਨੂੰ ਸੋਨ ਤਮਗ਼ਾ ਜਿੱਤਣ 'ਤੇ ਵਧਾਈ।' ਉਨ੍ਹਾਂ ਨੇ ਅੱਗੇ ਲਿਖਿਆ, 'ਮੈਂ ਮਨੀਸ਼ਾ ਮੋਨ ਤੇ ਪਰਵੀਨ ਹੁੱਡਾ ਨੂੰ ਵੀ ਕਂਸੀ ਤਮਗ਼ਾ ਜਿੱਤਣ 'ਤੇ ਵਧਾਈ ਦਿੰਦਾ ਹਾਂ।'

More News

NRI Post
..
NRI Post
..
NRI Post
..