ਗਰਮੀਆਂ ‘ਚ ਰੋਜ਼ਾਨਾ ਪੀਉ ਗੰਨੇ ਦਾ ਜੂਸ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗਰਮੀਆਂ ’ਚ ਗੰਨੇ ਦਾ ਰਸ ਪੀਣਾ ਜ਼ਿਆਦਾ ਫ਼ਾਇਦੇਮੰਦ ਹੈ। ਇਹ ਪੀਣ ’ਚ ਜਿੰਨਾ ਸਵਾਦਿਸ਼ਟ ਹੁੰਦਾ ਹੈ, ਉਸ ਤੋਂ ਵੱਧ ਸਿਹਤ ਨੂੰ ਫ਼ਾਇਦੇ ਹੁੰਦੇ ਹਨ। ਗੰਨੇ ਦਾ ਰਸ ਸਰੀਰ ਵਿਚ ਪ੍ਰੋਟੀਨ ਦੀ ਮਾਤਰਾ ਨੂੰ ਕੰਟਰੋਲ ਕਰਦਾ ਹੈ।

ਗੰਨੇ ਵਿਚ ਡਾਇਯੂਰੇਟਿਕ ਪ੍ਰਾਪਰਟੀਜ਼ ਹੁੰਦੀਆਂ ਹਨ ਜਿਸ ਨਾਲ ਸਰੀਰ ਦੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਨਾਲ ਕਿਡਨੀ ਨੂੰ ਸਾਫ਼ ਕਰਨ ’ਚ ਮਦਦ ਮਿਲਦੀ ਹੈ। ਇਸ ਨਾਲ ਕਿਡਨੀ ਸਹੀ ਕੰਮ ਕਰਦੀ ਹੈ, ਜੋ ਉਸ ਨੂੰ ਤੰਦਰੁਸਤ ਬਣਾਈ ਰਖਦਾ ਹੈ। ਰਸ ਪੀਣ ’ਤੇ ਪਾਚਣ ਕਿਰਿਆ ਦਰੁਸਤ ਬਣੀ ਰਹਿੰਦੀ ਹੈ ਜਿਸ ਨਾਲ ਭੋਜਨ ਚੰਗੀ ਤਰ੍ਹਾਂ ਹਜ਼ਮ ਹੋ ਜਾਂਦਾ ਹੈ।

ਗੰਨੇ ਦਾ ਸੁਆਦ ਬਹੁਤ ਮਿੱਠਾ ਹੁੰਦਾ ਹੈ ਪਰ ਸਰੀਰ 'ਚ ਕੁਦਰਤੀ ਮਿੱਠਾ ਪਹੁੰਚਾਉਦਾ ਹੈ। ਇਹ ਰਸ ਸ਼ੂਗਰ ਦੇ ਰੋਗੀਆਂ ਲਈ ਬਹੁਤ ਜ਼ਰੂਰੀ ਹੈ।ਗੰਨੇ ਦਾ ਰਸ ਪੀਣ ਨਾਲ ਸਰੀਰ ਦੀ ਪਾਚਨ ਸ਼ਕਤੀ ਠੀਕ ਹੁੰਦੀ ਹੈ, ਜੋ ਖਾਣੇ ਨੂੰ ਸੌਖੇ ਤਰ੍ਹਾਂ ਪਚਾਉਣ ਵਿਚ ਮਦਦ ਕਰਦੇ ਹਨ।

ਗੰਨੇ ਦਾ ਰਸ ਲਿਵਰ ਦੀ ਸਮੱਸਿਆ ਨੂੰ ਠੀਕ ਕਰਨ ਦਾ ਕੰਮ ਕਰਦਾ ਹੈ। ਇਹ ਲਿਵਰ ਨੂੰ ਡਿਟਾਕਸਿਫਾਈ ਕਰਦਾ ਹੈ ਅਤੇ ਉਸ ਨੂੰ ਕਿਸੇ ਵੀ ਕਿਸਮ ਦੀ ਇਨਫ਼ੈਕਸ਼ਨ ਨਾਲ ਲੜਨ ਦੀ ਤਾਕਤ ਦਿੰਦਾ ਹੈ। ਗੰਨੇ ਦਾ ਰਸ ਸਰੀਰ ਵਿਚ ਸੋਡੀਅਮ ਦੀ ਮਾਤਰਾ ਨੂੰ ਕਾਬੂ ’ਚ ਰਖਦਾ ਹੈ।

More News

NRI Post
..
NRI Post
..
NRI Post
..