ਨਾਬਾਲਿਗ ਕੁੜੀ ਨੇ ਦੋਸਤ ਤੋਂ ਨਾਰਾਜ਼ ਹੋ ਕੇ 6 ਮੰਜ਼ਿਲਾ ਇਮਾਰਤ ਤੋਂ ਛਾਲ ਮਾਰਨ ਦੀ ਕੀਤੀ ਕੋਸ਼ਿਸ਼….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਟਿਆਲਾ 'ਚ ਸਾਂਈ ਮਾਰਕੀਟ ਦੇ ਸਾਹਮਣੇ ਸਥਿਤ ਅੰਬੇ ਅਪਾਰਟਮੈਂਟ ਦੀ ਛੇਵੀਂ ਮੰਜ਼ਿਲ ਤੋਂ ਨਾਬਾਲਿਗ ਕੁੜੀ ਨੇ ਆਪਣੇ ਦੋਸਤ ਤੋਂ ਨਾਰਾਜ਼ ਹੋ ਕੇ ਥੱਲੇ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ’ਤੇ ਅੰਬੇ ਅਪਾਰਮੈਂਟ ਦੇ ਸੁਰੱਖਿਆ ਕਰਮਚਾਰੀਆਂ ਦੀ ਨਜ਼ਰ ਪੈ ਗਈ। ਲਛਮਣ ਦਾਸ ਨੇ ਦੱਸਿਆ ਕਿ ਉਨ੍ਹਾਂ ਲਈ ਇਹ ਕੰਮ ਕਾਫੀ ਮੁਸ਼ਕਿਲ ਸੀ ਕਿਉਂਕਿ ਥੋੜੀ ਜਿਹੀ ਲਾਪ੍ਰਵਾਹੀ ਨਾਲ ਕੁੜੀ ਦੀ ਜਾਨ ਜਾ ਸਕਦੀ ਸੀ

ਇਸ ਲਈ ਕੁੜੀ ਨੂੰ ਕਈ ਪਾਸੇ ਤੋਂ ਗੱਲਾਂ ’ਚ ਲਗਾਇਆ। ਜਿਉਂ ਹੀ ਕੁੜੀ ਦੇ ਕੋਲ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਤਾਂ ਉਹ ਥੱਲੇ ਛਾਲ ਮਾਰਨ ਨੂੰ ਭੱਜਦੀ ਸੀ 'ਤੇ ਕੁੜੀ ਬੈਠੀ ਵੀ ਬਿਲਕੁਲ ਕਿਨਾਰੇ ’ਤੇ ਸੀ। ਲਗਭਗ 2 ਘੰਟੇ ਜੱਦੋ-ਜਹਿਦ ਤੋਂ ਬਾਅਦ ਉਸ ਨੂੰ ਥੱਲੇ ਉਤਾਰਨ ’ਚ ਸਫਲਤਾ ਹਾਸਲ ਹੋਈ।

More News

NRI Post
..
NRI Post
..
NRI Post
..