ਕਤਲ ਕੇਸ ‘ਚ ਪੰਜਾਬ ਪੁਲਿਸ ਦਾ ASI ਗ੍ਰਿਫ਼ਤਾਰ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸੁਲਤਾਨਪੁਰ ਲੋਧੀ 'ਚ ਪਿੰਡ ਤਲਵੰਡੀ ਚੌਧਰੀਆਂ 'ਚ ਇਕ ਏ.ਐੱਸ.ਆਈ. ਵੱਲੋਂ ਮਾਮੂਲੀ ਝਗੜੇ 'ਚ ਲਾਇਸੈਂਸੀ ਦੋਨਾਲੀ ਨਾਲ ਗੋਲੀ ਚਲਾ ਕੇ ਆਪਣੇ ਗੁਆਂਢੀ ਦਾ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਸੀ।

ਡੀ.ਐੱਸ.ਪੀ. ਰਾਜੇਸ਼ ਕੱਕੜ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਏ.ਐੱਸ.ਆਈ. ਹਰਦੇਵ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੀ.ਐੱਸ.ਪੀ. ਨੇ ਦੱਸਿਆ ਕਿ ਮੁਲਜ਼ਮ ਕੋਲੋਂ 12 ਬੋਰ ਦੀ ਰਾਈਫਲ, ਜ਼ਿੰਦਾ ਕਾਰਤੂਸ ਤੇ ਡੀ.ਵੀ.ਆਰ. ਵੀ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਤਫਤੀਸ਼ ਵਿੱਚ ਮੁਲਜ਼ਮ ਏ.ਐੱਸ.ਆਈ. ਹਰਦੇਵ ਸਿੰਘ ਨੇ ਦੱਸਿਆ ਕਿ ਉਸ ਦੀ ਮ੍ਰਿਤਕ ਜਸਬੀਰ ਸਿੰਘ ਨਾਲ ਬਹਿਸ ਹੋਈ ਸੀ 'ਤੇ ਬਾਅਦ 'ਚ ਉਸ ਨੇ ਗੋਲੀਆਂ ਚਲਾ ਦਿੱਤੀਆਂ। ਡੀ.ਐੱਸ.ਪੀ. ਰਾਜੇਸ਼ ਕੱਕੜ ਨੇ ਦੱਸਿਆ ਕਿ ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।

More News

NRI Post
..
NRI Post
..
NRI Post
..