by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ): ਅੰਮ੍ਰਿਤਸਰ ਵਿਖੇ ਸਿਵਲ ਹਸਪਤਾਲ 'ਚ ਹੁਣ ਚੋਰਾਂ ਨੇ ਮਰੀਜ਼ਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ, ਚੋਰੀ ਦੀਆਂ ਵਾਰਦਾਤਾਂ ਨੂੰ ਜਨਾਨੀਆਂ ਹੀ ਅੰਜਾਮ ਦੇ ਰਹੀਆਂ ਹਨ। ਜਾਣਕਾਰੀ ਅਨੁਸਾਰ ਓ. ਪੀ. ਡੀ. ਦੇ ਕਮਰੇ ਨੰਬਰ 23 ਅਤੇ 24 ਦੇ ਬਾਹਰ ਖੜ੍ਹੀਆਂ 2 ਜਨਾਨੀਆਂ ਦਾ ਮੋਬਾਇਲ 'ਤੇ ਨਕਦੀ ਚੋਰਾਂ ਨੇ ਉੱਡਾ ਲਈ। ਦੋਵੇਂ ਔਰਤਾਂ ਇਕ ਕਤਾਰ 'ਚ ਖਡ਼੍ਹੀਆਂ ਸਨ 'ਤੇ ਉਨ੍ਹਾਂ ਦੇ ਹੱਥਾਂ ’ਚ ਲਿਫਾਫੇ ਸਨ, ਜਿਸ ਵਿਚ ਸਾਮਾਨ ਰੱਖਿਆ ਹੋਇਆ ਸੀ।
ਕੁਝ ਸਮੇਂ ਬਾਅਦ ਜਦੋਂ ਉਨ੍ਹਾਂ ਨੇ ਲਿਫਾਫੇ ਤੋਂ ਮੋਬਾਇਲ ਕੱਢਣ ਲਈ ਹੱਥ ਵਧਾਇਆ ਤਾਂ ਸਾਰਾ ਸਾਮਾਨ ਗਾਇਬ ਸੀ। ਚੋਰ ਬਲੇਡ ਨਾਲ ਲਿਫਾਫੇ ਨੂੰ ਕੱਟ ਕੇ ਸਾਮਾਨ ਲੈ ਕੇ ਫਰਾਰ ਹੋ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।
More News
Jagjeet Kaur
Jagjeet Kaur