ਵੱਡੀ ਸਫ਼ਲਤਾ: 50 ਬੋਰੀਆਂ ਚੂਰਾ-ਪੋਸਤ ਸਣੇ 2 ਵਿਅਕਤੀ ਗ੍ਰਿਫ਼ਤਾਰ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਰਨਾਲਾ ਵਿਖੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਪੁਲਿਸ ਪ੍ਰਸ਼ਾਸਨ ਨੂੰ ਇਕ ਗੁਪਤਾ ਸੂਚਨਾ ਦੇ ਆਧਾਰ 'ਤੇ ਇਕ ਇੰਟਰਲਾਕਿੰਗ ਟਾਈਲ ਫੈਕਟਰੀ 'ਚ ਚੂਰਾ-ਪੋਸਤ ਦੀ ਤਸਕਰੀ ਦਾ ਪਤਾ ਲੱਗਿਆ।

ਪੁਲਿਸ ਨੇ ਮੌਕੇ 'ਤੇ ਛਾਪੇਮਾਰੀ ਕਰਕੇ 2 ਵਿਅਕਤੀਆਂ ਸਮੇਤ ਇਕ ਹਜ਼ਾਰ ਕਿੱਲੋਗ੍ਰਾਮ (10 ਕੁਇੰਟਲ) ਚੂਰਾ-ਪੋਸਤ ਬਰਾਮਦ ਕੀਤਾ ਗਿਆ ਹੈ। ਇਹ ਚੂਰਾ-ਪੋਸਤ ਫੈਕਟਰੀ 'ਚ ਪਈਆਂ 50 ਬੋਰੀਆਂ 'ਚ ਰੱਖਿਆ ਹੋਇਆ ਸੀ 'ਤੇ ਇਸ ਮੌਕੇ ਪੁਲਿਸ ਨੇ ਇਕ ਗੱਡੀ ਵੀ ਆਪਣੇ ਕਬਜ਼ੇ 'ਚ ਲਈ ਹੈ। ਪੁਲਿਸ ਨੇ ਦੋਵੇਂ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

More News

NRI Post
..
NRI Post
..
NRI Post
..