ਵੱਡੀ ਸਫਲਤਾ : ਪੰਜ ਗੈਂਗਸਟਰ ਭਾਰਤੀ ਕਰੰਸੀ ਤੇ ਹਥਿਆਰਾਂ ਸਮੇਤ ਗ੍ਰਿਫ਼ਤਾਰ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸੀਆਈਏ ਮੁਹਾਲੀ ਦੀ ਟੀਮ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਸੀਆਈਏ ਸਟਾਫ ਗੈਂਗਸਟਰ ਲਖਵੀਰ ਸਿੰਘ ਲੰਡੇ ਦੇ ਕਰੀਬੀ ਲਵਜੀਤ ਸਿੰਘ ਲਵ ਤੇ ਉਸ ਦੇ ਚਾਰ ਸਾਥੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ।

ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਗੈਂਗਸਟਰ ਲਖਵੀਰ ਲੰਡੇ ਦੇ ਸਾਥੀ ਲਵਜੀਤ ਲਵ ਨੂੰ ਉਸ ਦੇ ਚਾਰ ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਗਿ੍ਫ਼ਤਾਰ ਕੀਤੇ ਅਨਸਰਾਂ ਕੋਲੋਂ ਦੋ ਗੱਡੀਆਂ ਤੇ 7 ਪਿਸਤੌਲਾਂ ਸਮੇਤ 7 ਮੈਗਜ਼ੀਨ, 1 ਮੈਗਜ਼ੀਨ, ਏਕੇ 47, 45 ਦੇ ਕਾਰਤੂਸਾਂ ਨਾਲ ਕੁਝ ਕਰੰਸੀ ਬਰਾਮਦ ਕੀਤੀ ਹੈ।

ਇਨ੍ਹਾਂ ਦੀ ਸ਼ਨਾਖ਼ਤ ਅਕਾਸ਼ਦੀਪ ਸਿੰਘ ਨਿਵਾਸੀ ਹਰੀ ਕੇ ਪੱਤਣ, ਗੁਰਜੰਟ ਸਿੰਘ ਪਿੰਡ ਸ਼ਾਹਪੁਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਪਰਮਵੀਰ ਸਿੰਘ ਪਿੰਡ ਗਹਿਲੇਵਾਲ ਜ਼ਿਲ੍ਹਾ ਲੁਧਿਆਣਾ ਤੇ ਸੁਨੀਲ ਬੱਚੀ ਨਿਵਾਸੀ ਹਿੰਮਤ ਨਗਰ ਸਮਰਾਲਾ ਦੇ ਤੌਰ 'ਤੇ ਹੋਈ ਹੈ। ਗ੍ਰਿਫ਼ਤਾਰ ਅਨਸਰਾਂ ਨੇ ਮੰਨ ਲਿਆ ਹੈ ਕਿ ਵਾਰਦਾਤਾਂ ਕਰਨ ਲਈ ਇਨ੍ਹਾਂ ਨੂੰ ਲਖਬੀਰ ਲੰਡਾ ਹਥਿਆਰ ਮੁਹੱਈਆ ਕਰਵਾਉਂਦਾ ਸੀ।

More News

NRI Post
..
NRI Post
..
NRI Post
..