10 ਮੰਜ਼ਿਲਾ ਇਮਾਰਤ ਡਿੱਗੀ, 19 ਲੋਕਾਂ ਦੀ ਮੌਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਈਰਾਨ ਦੇ ਦੱਖਣ-ਪੱਛਮੀ ਸ਼ਹਿਰ ਅਬਾਦਾਨ 'ਚ ਇੱਕ 10 ਮੰਜ਼ਿਲਾ ਵਪਾਰਕ ਇਮਾਰਤ ਦੇ ਢਹਿ ਜਾਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 19 ਹੋ ਗਈ ਹੈ। ਖੁਜ਼ੇਸਤਾਨ ਪ੍ਰਾਂਤ ਦੇ ਡਿਪਟੀ ਗਵਰਨਰ ਅਹਿਸਾਨ ਅੱਬਾਸਪੋਰ ਨੇ ਆਈ.ਐਸ.ਐਨ.ਏ. ਨੂੰ ਦੱਸਿਆ ਕਿ ਹੁਣ ਤੱਕ 37 ਲੋਕ ਜ਼ਖਮੀ ਹੋਏ ਹਨ 'ਤੇ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ।

ਲਗਭਗ 2,000 ਕਰਮਚਾਰੀ ਬਚਾਅ ਕਾਰਜ ਵਿੱਚ ਲੱਗੇ ਹੋਏ ਹਨ। ਇਸ ਘਟਨਾ ਦੇ ਮੱਦੇਨਜ਼ਰ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਵਿੱਚ ਇਮਾਰਤ ਦੇ ਮਾਲਕ ਅਤੇ ਠੇਕੇਦਾਰ ਦੀ ਵੀ ਮੌਤ ਹੋ ਗਈ ਸੀ।

More News

NRI Post
..
NRI Post
..
NRI Post
..