ਜੇਲ੍ਹ ‘ਚ ਬੰਦ ਨਸ਼ਾ ਤਸਕਰ ਜਗਦੀਸ਼ ਭੋਲਾ ਤੋਂ ਮੋਬਾਈਲ ਬਰਾਮਦ

by jaskamal

ਨਿਊਜ਼ ਡੈਸਕ : ਪਟਿਆਲਾ ਜੇਲ੍ਹ 'ਚ ਬੰਦ ਜਗਦੀਸ਼ ਭੋਲਾ ਕੋਲੋਂ ਮੋਬਾਇਲ ਫੋਨ ਬਰਾਮਦ ਹੋਇਆ ਹੈ। ਜਗਦੀਸ਼ ਭੋਲਾ ਨਸ਼ਾ ਤਸਕਰੀ ਦੇ ਕੇਸ 'ਚ ਪਟਿਆਲਾ ਦੀ ਜੇਲ੍ਹ 'ਚ ਬੰਦ ਹੈ। ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਦੀ ਸ਼ਿਕਾਇਤ ’ਤੇ ਥਾਣਾ ਤ੍ਰਿਪੜੀ ਪੁਲਿਸ ਨੇ ਭੋਲਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਕਾਬਲੇਗੌਰ ਹੈ ਕਿ ਬੀਤੇ ਦਿਨੀਂ ਏਡੀਜੀਪੀ ਪੰਜਾਬ ਵੱਲੋਂ ਐਡਵਾਇਜਰੀ ਜਾਰੀ ਕੀਤੀ ਗਈ ਸੀ।

ਐਡਵਾਇਜ਼ਰੀ ਜਾਰੀ ਹੋਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਇਸ ਮੌਕੇ ਜੇਲ ਮੰਤਰੀ ਹਰਬੈਂਸ ਜੋਤ ਦਾ ਬਿਆਨ ਆਇਆ ਹੈ ਕਿ ਜੇਕਰ ਜੇਲ ਵਿੱਚੋਂ ਮੋਬਾਇਲ ਮਿਲਦਾ ਹੈ ਤਾਂ ਇਸ ਦੀ ਜਿੰਮੇਵਾਰੀ ਜੇਲ ਸੁਪਰਡੈਂਟ ਦੀ ਹੋਵੇਗੀ। ਦੱਸਣਯੋਗ ਹੈ ਕਿ ਪਟਿਆਲਾ ਦੀ ਇਸ ਹਾਈਪ੍ਰੋਫਾਇਲ ਜੇਲ ਵਿੱਚ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠਿਆ ਵੀ ਬੰਦ ਹਨ।

More News

NRI Post
..
NRI Post
..
NRI Post
..