ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਵੈਸਟ ਦੇ ਵਿਧਾਇਕ ਸ਼ੀਤਲ ਅੰਗੂਰਾਲ ਦੇ ਗੰਨਮੈਨ ਨੇ ਆਪਣੇ ਕਮਰੇ 'ਚ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ । ਜਾਣਕਾਰੀ ਅਨੁਸਾਰ ਪਵਨ ਕੁਮਾਰ ਦਾ ਕੁਝ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਪਵਨ ਦਾ ਘੇਰਲੂ ਕਲੇਸ਼ ਚੱਲ ਰਿਹਾ ਸੀ।
9 ਦਿਨਾਂ ਤੋਂ ਉਹ ਛੁੱਟੀ ’ਤੇ ਸੀ ਤੇ ਅੱਜ ਹੀ ਵਿਧਾਇਕ ਦੇ ਕੋਲ ਆਇਆ ਸੀ ਉਹ ਡਿਊਟੀ ਤੇ ਜਾਣ ਤਾਂ ਉਹ ਤਿਆਰ ਹੋ ਕੇ ਆਉਂਦਾ ਹੈ। ਉਸ ਤੋਂ ਬਾਅਦ ਉਸ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਵਿਧਾਇਕ ਸ਼ੀਤਲ ਅੰਗੁਰਾਲ ਇਕ ਮੰਦਰ 'ਚ ਗਏ ਹੋਏ ਸਨ। ਜਿੱਥੋਂ ਸੂਚਨਾ ਮਿਲਦੇ ਹੀ ਉਹ ਵਾਪਿਸ ਪਰਤ ਆਏ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।



