ਕੌਣ ਹੈ ਸੰਦੀਪ ‘ਕੇਕੜਾ’, ਸ਼ਾਰਪ ਸ਼ੂਟਰ ਨੂੰ ਜਾਣਕਾਰੀ ਨਹੀਂ ਦਿੰਦਾ , ਤਾਂ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਿੱਧੂ ਮੂਸੇਵਾਲਾ ਦੇ ਹੱਤਿਆਕਾਂਡ ਦੀ ਤਾਰਾ ਸਿਰਸਾ ਦੇ ਪਿੰਡ ਕਾਲਾਵਲੀ ਨਾਲ ਜੁੜੇ ਨਜ਼ਰ ਆ ਰਹੇ ਹਨ । ਜਾਣਕਾਰੀ ਹੈ ਕਿ ਕਾਲਾਵਲੀ ਪਿੰਡ ਦੇ ਰਹਿਣ ਵਾਲੇ ਸੰਦੀਪ ਊਰਫ ਕੇਕੜਾ ਨੇ ਹੀ ਸਿੱਧੂ ਮੂਸੇਵਾਲਾ ਦੀ ਰੇਕੀ ਕੀਤੀ ਤੇ ਇਸ ਦੀ ਜਾਣਕਾਰੀ ਉਸ ਦੇ ਕਾਤਲਾਂ ਨੂੰ ਦਿੱਤੀ ਸੀ

ਸੰਦੀਪ 'ਕੇਕੜਾ ਦੇ ਪਿਤਾ ਬਲਦੇਵ ਸਿੰਘ ਦਾ ਕਹਿਣਾ ਹੈ ਕਿ ਮੇਰਾ ਬੇਟਾ ਨਸ਼ੇ ਦਾ ਆਦੀ ਹੈ। ਮੇਰੇ ਨਾਲ ਵੀ ਝਗੜਾ ਕਰਦਾ ਹੈ ਤੇ ਮੈਨੂੰ ਘਰ ਤੋਂ ਬਾਹਰ ਕੱਢਦਾ ਹੈ। ਉਹ 10 -12 ਦਿਨ ਪਹਿਲਾਂ ਘਰ ਆਇਆ ਸੀ। ਉਸ ਤੋਂ ਬਾਅਦ ਘਰ ਨਹੀਂ ਆਇਆ। ਸੰਦੀਪ ਉਰਫ ਕੇਕੜਾ ਦੇ ਘਰ ਕੋਲ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਪਹਿਲਾਂ ਅਜਿਹਾ ਨਹੀਂ ਹੁੰਦਾ ਇਹ ਬਹੁਤ ਗਰੀਬ ਹਨ। ਸੰਦੀਪ ਇਨ੍ਹੀਂ ਦਿਨੀਂ ਚਿੱਟਾ ਪੀਨੇ ਦਾ ਆਦਿ ਹੋ ਗਿਆ ਸੀ।

ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਹੱਤਿਆਕਾਂਡ 'ਚ ਕਾਲਾਵਲੀ ਤੋਂ ਕੇਕੜਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ ਹੈ । ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਕਿ ਕੇਕੜਾ ਆਪਣੇ ਸਾਥੀਆਂ ਨਾਲ ਮੂਸੇਵਾਲਾ ਦਾ ਫੈਨ ਬਣ ਕੇ ਮੂਸਾ ਪਿੰਡ ਪਹੁੰਚਿਆ। ਉਹ ਨੇੜੇ 45 ਮਿੰਟ ਤਕ ਰੁਕਾ ਰਿਹਾ। ਫਿਰ ਮੂਸੇਵਾਲਾ ਦੇ ਨਾਲ ਸੈਲਫੀਲੀ ਲਈ । ਜਦੋ ਹੀ ਮੂਸੇਵਾਲਾ ਥਾਰ ਜੀਪ 'ਚ ਆਪਣੇ ਦੋਸਤਾਂ ਨਾਲ ਰਵਾਨਾ ਹੋਇਆ ਹੈ ਤੇ ਉਸ ਨੇ ਸ਼ਾਰਪ ਸ਼ੂਟਰ ਨੂੰ ਇਸ ਦੀ ਜਾਣਕਾਰੀ ਦਿੱਤੀ ਸੀ।

More News

NRI Post
..
NRI Post
..
NRI Post
..