ਕੈਨੇਡਾ : ਘਰ ਵਿਚ ਲੱਗੀ ਲੱਗ ‘ਚ ਜਿਉਂਦੇ ਸੜੇ 7 ਬੱਚੇ

by mediateam

ਟੋਰਾਂਟੋ (ਵਿਕਰਮ ਸਹਿਜਪਾਲ) : ਕੈਨੇਡਾ ਦੇ ਅਟਲਾਂਟਿਕ ਤੱਟ 'ਤੇ ਸਥਿਤ ਇਕ ਘਰ ਵਿਚ ਅੱਗ ਲੱਗ ਗਈ। ਇਸ ਘਟਨਾ ਵਿਚ ਇਕ ਹੀ ਪਰਿਵਾਰ ਦੇ 7 ਬੱਚਿਆਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਕ ਸਮਾਚਾਰ ਏਜੰਸੀ ਮੁਤਾਬਕ ਇਹ ਪੀੜਤ ਸੀਰੀਆਈ ਸ਼ਰਨਾਰਥੀ ਸਨ। ਅੱਗ ਲੱਗਣ ਦੀ ਘਟਨਾ ਦੀ ਜਾਂਚ ਕਰ ਰਹੀ ਹਲੀਫੈਕਸ ਪੁਲਸ ਨੇ ਕਿਹਾ,''ਇਸ ਘਟਨਾ ਵਿਚ 7 ਬੱਚਿਆਂ ਦੀ ਮੌਤ ਹੋਈ ਹੈ।''

ਦੱਸ ਦਈਏ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਬੱਚਿਆਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਜਾਣਕਾਰੀ ਮੁਤਾਬਕ ਮਰਨ ਵਾਲੇ ਬੱਚਿਆਂ ਵਿਚ ਅਬਦੁੱਲਾ ਸਿਰਫ ਸਿਰਫ 3 ਮਹੀਨੇ ਦਾ ਸੀ ਜਦਕਿ ਰਾਣਾ 2 ਸਾਲ, ਹਾਲਾ 3 ਸਾਲ, ਓਲਾ 8 ਸਾਲ, ਮਹਿਮੂਦ 9 ਸਾਲ, ਰੋਲਾ 12 ਸਾਲ ਅਤੇ ਅਹਿਮਦ 14 ਸਾਲ ਦਾ ਸੀ। ਹਾਦਸੇ ਵਿਚ 2 ਲੋਕ ਜ਼ਖਮੀ ਦੱਸੇ ਜਾ ਰਹੇ ਹਨ। 


More News

NRI Post
..
NRI Post
..
NRI Post
..