DGP ਦੀ ਅਗਵਾਈ ‘ਚ Punjab Police ਨੇ ਸੂਬੇ ਭਰ ‘ਚ ਕੀਤੇ ਕਾਰਡਨ ਤੇ ਸਰਚ ਆਪ੍ਰੇਸ਼ਨ

by jaskamal

ਨਿਊਜ਼ ਡੈਸਕ : DGP ਪੰਜਾਬ ਗੌਰਵ ਯਾਦਵ ਦੀ ਅਗਵਾਈ 'ਚ ਅੱਜ ਸਮੁੱਚੀ ਪੁਲਸ ਫੋਰਸ ਵੱਲੋਂ ਸੂਬੇ ਦੇ ਸਾਰੇ ਜ਼ਿਲ੍ਹਿਆਂ 'ਚ ਕਾਰਡਨ ਤੇ ਸਰਚ ਆਪ੍ਰੇਸ਼ਨ (ਸੀਏਐੱਸਓ) ਚਲਾਏ ਗਏ। ਇਹ ਆਪ੍ਰੇਸ਼ਨ ਸੂਬੇ ਭਰ 'ਚ ਇਕੋ ਸਮੇਂ ਸਵੇਰੇ 11 ਤੋਂ ਦੁਪਹਿਰ 3 ਵਜੇ ਤੱਕ ਚਲਾਇਆ ਗਿਆ ਤੇ ਪੰਜਾਬ ਪੁਲਸ ਹੈੱਡਕੁਆਰਟਰ ਦੇ ਏਡੀਜੀਪੀ/ਆਈਜੀਪੀ ਰੈਂਕ ਦੇ ਅਧਿਕਾਰੀਆਂ ਨੂੰ ਹਰੇਕ ਪੁਲਸ ਜ਼ਿਲ੍ਹੇ ਵਿੱਚ ਨਿੱਜੀ ਤੌਰ 'ਤੇ ਆਪ੍ਰੇਸ਼ਨ ਦੀ ਨਿਗਰਾਨੀ ਕਰਨ ਲਈ ਤਾਇਨਾਤ ਕੀਤਾ ਗਿਆ ਸੀ।

ਸੀਪੀਜ਼/ਐੱਸਐੱਸਪੀਜ਼ ਨੇ ਪੁਲਸ ਫੋਰਸ ਦੀ ਭਾਰੀ ਤਾਇਨਾਤੀ ਦੌਰਾਨ ਇਸ ਆਪ੍ਰੇਸ਼ਨ ਨੂੰ ਅੰਜਾਮ ਦੇਣ ਲਈ ਬਦਨਾਮ ਮੁਹੱਲਿਆਂ/ਪਿੰਡਾਂ ਦੀ ਸ਼ਨਾਖਤ ਕੀਤੀ, ਜਿੱਥੇ ਨਸ਼ਿਆਂ ਦੀ ਭਰਮਾਰ ਹੈ ਜਾਂ ਕੁਝ ਖੇਤਰ ਜੋ ਅਪਰਾਧੀਆਂ ਅਤੇ ਸਮਾਜ ਵਿਰੋਧੀ ਅਨਸਰਾਂ ਲਈ ਪਨਾਹਗਾਹ/ਸੁਰੱਖਿਅਤ ਟਿਕਾਣਾ ਬਣ ਚੁੱਕੇ ਹਨ।

More News

NRI Post
..
NRI Post
..
NRI Post
..