PM ਮੋਦੀ ਦਾ ਬਿਆਨ , ਕਿਹਾ: ਭਾਰਤ ‘ਤੇ ਮਾਂ ਕਾਲੀ ਦਾ ਆਸ਼ੀਰਵਾਦ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਾਲੀ ਮਾਂ 'ਤੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ। ਖਾਸ ਕਰਕੇ ਇਸਦੇ ਕੇਂਦਰ 'ਚ ਬੰਗਾਲ ਹੈ। ਰਾਜ 'ਚ ਦੇਵੀ ਦਾ ਵਿਸ਼ੇਸ਼ ਮਹੱਤਵ ਹੈ। ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੀ ਸੰਸਦ ਮਹੂਆ ਮੋਇਤਰਾ ਨੇ ਹਾਲ ਹੀ 'ਚ ਦੇਵੀ ਬਾਰੇ ਵਿਵਾਦਿਤ ਬਿਆਨ ਦਿੱਤਾ ਸੀ। ਉਸਨੇ ਮਾਂ ਕਾਲੀ ਨੂੰ ਮਾਸਾਹਾਰੀ ਤੇ ਸ਼ਰਾਬ ਪੀਣ ਵਾਲੀ ਦੇਵੀ ਦੱਸਿਆ ਸੀ।

ਇਸ ਵਿਵਾਦ ਦੇ ਵਿਚਕਾਰ ਹੁਣ PM ਮੋਦੀ ਨੇ ਮਾਂ ਕਾਲੀ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਭਾਰਤ ਨੂੰ ਮਾਂ ਕਾਲੀ ਦਾ ਅਸ਼ੀਰਵਾਦ ਮਿਲਿਆ ਹੈ। ਅਜਿਹੇ ਮੌਕੇ 'ਤੇ ਪੀਐਮ ਮੋਦੀ ਵੱਲੋਂ ਮਾਂ ਕਾਲੀ ਦੇ ਜ਼ਿਕਰ ਨੂੰ ਬੰਗਾਲ ਦੀ ਰਾਜਨੀਤੀ ਨਾਲ ਸਿੱਧਾ ਜੋੜ ਕੇ ਦੇਖਿਆ ਜਾ ਰਿਹਾ ਹੈ। ਭਾਜਪਾ ਲਗਾਤਾਰ ਬੰਗਾਲ 'ਚ ਆਪਣੀ ਪਕੜ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਮਾਂ ਕਾਲੀ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਪੀਐਮ ਦਾ ਵੱਡਾ ਬਿਆਨ ਆਇਆ ਹੈ। ਉਨ੍ਹਾਂ ਕਿਹਾ ਕਿ ਬੰਗਾਲ ਦੀ ਕਾਲੀ ਪੂਜਾ 'ਚ ਮਾਂ ਦੀ ਚੇਤਨਾ ਨਜ਼ਰ ਆਉਂਦੀ ਹੈ ਸਾਰਾ ਜੀਵਨ ਮਾਂ ਕਾਲੀ ਦੇ ਚਰਨਾਂ ਵਿੱਚ ਸਮਰਪਿਤ ਕਰ ਦਿੱਤਾ ਸੀ। ਇਹ ਚੇਤਨਾ ਪੂਰੇ ਭਾਰਤ ਵਿੱਚ ਦਿਖਾਈ ਦਿੰਦੀ ਹੈ।