by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉਦੈਪੁਰ ਤੋਂ ਇਕ ਮਾਮਲਾ ਸਾਮਣੇ ਆਇਆ ਹੈ ਜਿੱਥੇ ਕੁਝ ਸ਼ਰਾਰਤੀ ਅਨਸਰਾਂ ਵਲੋਂ ਸਿੱਖ ਭਾਈਚਾਰੇ ਦੇ ਸਾਬਕਾ ਗ੍ਰੰਥੀ ਦੇ ਅੱਖਾਂ ਉੱਤੇ ਪੱਟੀ ਬਣ ਕੇ ਉਸ ਦੇ ਵਾਲ ਕੱਟ ਦਿਤੇ ਹਨ ਉਸ ਨਾਲ ਕੁੱਟਮਾਰ ਵੀ ਕੀਤਾ ਹੈ। ਜਾਣਕਾਰੀ ਅਨੁਸਾਰ ਅਲਵਰ 'ਚ ਕੁਝ ਨੌਜਵਾਨਾਂ ਨੇ ਸਾਬਕਾ ਗ੍ਰੰਥੀ ਗੁਰਬਖਸ਼ ਸਿੰਘ ਨੂੰ ਰੋਕ ਲਿਆ। ਉਨ੍ਹਾਂ ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਦਾ ਇਕ ਮੁੰਡਾ ਇਕ ਕੁੜੀ ਨੂੰ ਭਜਾ ਕੇ ਲੈ ਗਿਆ ਹੈ।
ਗੁਰਬਖਸ਼ ਉਨ੍ਹਾਂ ਨਾਲ ਜਦੋ ਜਾਣ ਲੱਗਾ ਤਾਂ ਕੁਝ ਹੋਰ ਨੌਜਵਾਨ ਦੇ ਗ੍ਰੰਥੀ ਨੂੰ ਫੜ ਲਿਆ ਤੇ ਉਸ ਤੋਂ ਬਾਅਦ ਉਸ ਦੇ ਵਾਲ ਕੱਟ ਦਿੱਤੇ । ਇਸ ਤੋਂ ਬਾਅਦ ਮੌਕੇ ਤੋਂ ਦੋਸ਼ੀ ਫਰਾਰ ਹੋ ਗਏ। ਲੋਕਾਂ ਨੇ ਗ੍ਰੰਥੀ ਗੁਰਬਖਸ਼ ਸਿੰਘ ਨੂੰ ਹਸਪਤਾਲ 'ਚ ਦਾਖਿਲ ਕਰਵਾਇਆ। ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
More News
Jagjeet Kaur
Jagjeet Kaur